ਅਮਰਾਵਤੀ: ਅਸਲ ਜ਼ਿੰਦਗੀ ਦੇ ਹੀਰੋ ਸੋਨੂੰ ਸੂਦ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹਾ ਦੇ ਗ਼ਰੀਬ ਕਿਸਾਨ ਪਰਿਵਾਰ ਨੂੰ ਟ੍ਰੈਕਟਰ ਭੇਂਟ ਕੀਤਾ।
ਅਦਾਕਾਰ ਸੋਨੂੰ ਸੂਦ ਨੇ ਚਿਤੂਰ ਦੇ ਮਹਿਲ ਰਾਜਪੱਲੀ ਮੰਡਲ ਦੇ ਇੱਕ ਕਿਸਾਨ ਤੇ ਉਨ੍ਹਾਂ ਦੀ ਧੀਆਂ ਦੀ ਇੱਕ ਵੀਡੀਓ ਦੇਖਿਆ ਸੀ ਜਿਸ ਵਿੱਚ ਕਿਸਾਨ ਦੀ ਦੋ ਧੀਆਂ ਹਲ ਨੂੰ ਖਿੱਚ ਰਹੀਆਂ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਕਿ ਕੱਲ ਸਵੇਰ ਤੋਂ ਦੋ ਬੈਲ ਖੇਤ ਦੀ ਜੋਤਾਈ ਕਰਨਗੀਆਂ। ਬੇਟਿਆਂ ਸਿੱਖਿਆ ਉੱਤੇ ਧਿਆਨ ਦੇਣ।
ਇਸ ਤੋਂ ਬਾਅਦ ਸੋਨੂੰ ਸੂਦ ਨੂੰ ਪਤਾ ਲੱਗਾ ਕਿ ਬੈਲ ਨੂੰ ਪਹੁੰਚਾਉਣ ਮੁਸ਼ਕਲ ਹੈ ਤਾਂ ਉਨ੍ਹਾਂ ਨੇ ਟ੍ਰੈਕਟਰ ਦੇਣ ਦਾ ਵਾਅਦਾ ਕੀਤਾ ਤੇ ਕੁਝ ਘੰਟਿਆਂ ਬਾਅਦ ਹੀ ਪਰਿਵਾਰ ਕੋਲ ਟ੍ਰੈਕਟਰ ਪਹੁੰਚਾ ਦਿੱਤਾ।
ਸ਼ੋਅਰੂਮ ਦੇ ਕਰਮਚਾਰੀ ਖੁਦ ਕਿਸਾਨ ਦੇ ਘਰ ਗਏ ਤੇ ਕਿਸਾਨ ਨੂੰ ਟ੍ਰੈਕਟਰ ਸੌਂਪਿਆ। ਕਿਸਾਨ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਤੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ ਹਨ ਤੇ ਅਦਾਕਾਰ ਸੋਨੂੰ ਸੂਦ ਦੇ ਸ਼ੁੱਕਰਗੁਜ਼ਾਰ ਹਨ।
ਇਸ ਦੇ ਨਾਲ ਹੀ ਕਿਸਾਨ ਨੇ ਕਿਹਾ ਕਿ ਸੋਨੂੰ ਸੂਦ ਨੂੰ ਫ਼ਿਲਮਾਂ ਵਿੱਚ ਖਲਨਾਇਕ ਦੇ ਰੂਪ ਵਿੱਚ ਦੇਖਿਆ ਹੈ। ਪਰ ਅੱਜ ਪਤਾ ਲੱਗਾ ਕਿ ਸੋਨੂੰ ਸੂਦ ਅਸਲ ਜਿੰਦਗੀ ਵਿੱਚ ਹੀਰੋ ਹਨ।
ਜ਼ਿਕਰਯੋਗ ਹੈ ਕਿ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਲੱਗੇ ਲੌਕਡਾਊਨ ਵਿੱਚ ਫੱਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨੂੰ ਲੈ ਕੇ ਪੂਰੇ ਦੇਸ਼ਭਰ ਵਿੱਚ ਸੋਨੂੰ ਸੂਦ ਦੀ ਬਹੁਤ ਹੀ ਪ੍ਰੰਸ਼ਸਾ ਹੋ ਰਹੀ ਹੈ।
ਇਹ ਵੀ ਪੜ੍ਹੋ:'ਦਿਲ ਬੇਚਾਰਾ' ਦੇਖ ਕੇ ਭਾਵੁਕ ਹੋਏ ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ