ਮੁੰਬਈ : ਸੋਨਾਕਸ਼ੀ ਸਿਨਹਾ 32 ਸਾਲਾ ਦੀ ਹੋ ਗਈ ਹੈ। 2 ਜੂਨ 1987 ਨੂੰ ਮੁੰਬਈ 'ਚ ਜਨਮੀ ਸੋਨਾਕਸ਼ੀ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਇਕ ਅਦਾਕਾਰਾ ਬਣੇਗੀ। 2010 'ਚ ਸੋਨਾਕਸ਼ੀ ਨੇ ਸਲਮਾਨ ਦੇ ਔਪੋਜ਼ਿਟ ਫ਼ਿਲਮ 'ਦਬੰਗ' ਦੇ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਦਾ ਭਾਰ 90 ਕਿਲੋਂ ਸੀ। ਸਲਮਾਨ ਖ਼ਾਨ ਦੇ ਕਹਿਣ 'ਤੇ ਉਨ੍ਹਾਂ ਆਪਣਾ ਭਾਰ ਘੱਟ ਕੀਤਾ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸੋਨਾਕਸ਼ੀ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਬਤੌਰ ਕੌਸਟੂਮ ਡਿਜ਼ਾਈਨਰ ਕੀਤੀ ਸੀ। ਉਹ ਇਕ ਅਦਾਕਾਰਾ ਬਣਨਾ ਚਾਹੁੰਦੀ ਸੀ ,ਪਰ ਉਸ ਬਾਰੇ ਉਨ੍ਹਾਂ ਕਦੀ ਸੋਚਿਆ ਨਹੀਂ ਸੀ। ਸੋਨਾਕਸ਼ੀ ਨੇ ਇਕ ਨਿਜੀ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਆਪਣੀ ਸਿਹਤ 'ਤੇ ਧਿਆਨ ਉਸ ਵੇਲੇ ਦੇਣਾ ਸ਼ੁਰੂ ਕੀਤਾ ਜਦੋਂ ਸਲਮਾਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ।
ਸੋਨਾਕਸ਼ੀ ਨੇ ਦੱਸਿਆ ਭਾਰ ਘੱਟ ਕਰਨਾ ਉਨ੍ਹਾਂ ਲਈ ਬਹੁਤ ਔਖਾ ਸੀ ਕਿਉਂਕਿ ਉਸ ਨੂੰ ਜਿਮ ਤੋਂ ਨਫ਼ਰਤ ਸੀ ਪਰ ਉਨ੍ਹਾਂ ਨੇ ਦੱਸਿਆ ਕਿ ਜੇਕਰ ਉਹ ਕਿਸੇ ਚੀਜ਼ 'ਤੇ ਆਪਣਾ ਧਿਆਨ ਕੇਂਦਰਿਤ ਕਰ ਲੈਂਦੀ ਸੀ ਤਾਂ ਉਹ ਨੂੰ ਉਸ ਨੂੰ ਹਾਸਿਲ ਕਰ ਲੈਂਦੀ ਸੀ। ਇਸ ਲਈ ਉਸ ਨੇ ਸ਼ਾਹਿਦ ਕਪੂਰ ਦੇ ਟ੍ਰੇਨਰ ਨੂੰ ਹਾਇਰ ਕੀਤਾ। ਉਸ ਟ੍ਰੇਨਰ ਨੇ ਸੋਨਾਕਸ਼ੀ 'ਤੇ ਕੰਮ ਕੀਤਾ ਜਿਸ ਕਾਰਨ ਉਸ ਨੇ ਭਾਰ ਘਟਾ ਲਿਆ।