ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 206 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ ਹੈ। ਹੁਣ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਵਿੱਚ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਕਨਿਕਾ ਕਪੂਰ ਬੀਤੀ 15 ਮਾਰਚ ਨੂੰ ਲੰਦਨ ਤੋਂ ਲਖਨਊ ਪਹੁੰਚੀ ਸੀ। ਸੂਤਰਾਂ ਮੁਤਾਬਕ ਕਨਿਕਾ ਕਪੂਰ ਹਵਾਈ ਅੱਡੇ ਤੋਂ ਚਕਮਾ ਦੇ ਕੇ ਸ਼ਹਿਰ ਦੇ ਇੱਕ ਪੰਜ ਤਾਰਾ ਹੋਟਲ 'ਚ ਪਹੁੰਚੀ ਸੀ। ਹੋਟਲ 'ਚ ਪਾਰਟੀ ਸੀ ਜਿਸ ਵਿੱਚ 200 ਦੇ ਕਰੀਬ ਲੋਕ ਸ਼ਾਮਲ ਹੋਏ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਿਕਾ ਕਪੂਰ ਦੇ ਮਾਪਿਆਂ ਅਤੇ ਘਰ ਵਿੱਚ ਮੌਜੂਦ ਨੌਕਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਅਨੁਸਾਰ ਉਹ ਲੰਡਨ ਤੋਂ ਦਿੱਲੀ ਪਹੁੰਚੀ ਸੀ। ਇਸ ਤੋਂ ਬਾਅਦ ਉਹ ਦਿੱਲੀ ਤੋਂ ਲਖਨਊ ਆਈ। ਹੁਣ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਹੜੀ ਉਡਾਣ 'ਤੇ ਦਿੱਲੀ ਤੋਂ ਆਈ ਸੀ।
- " class="align-text-top noRightClick twitterSection" data="
">
ਦਰਅਸਲ ਕਨਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ, "ਸਾਰਿਆਂ ਨੂੰ ਨਮਸਤੇ, ਪਿਛਲੇ 4 ਦਿਨਾਂ ਤੋਂ ਮੇਰੇ ਵਿੱਚ ਫਲੂ ਦੇ ਲੱਛਣ ਸਨ, ਮੈਂ ਆਪਣੇ ਆਪ ਦਾ ਟੈਸਟ ਕਰਵਾ ਲਿਆ ਅਤੇ ਕੋਵਿਡ-19 ਪਾਜ਼ੀਟਿਵ ਪਾਇਆ ਗਿਆ। ਮੈਂ ਅਤੇ ਮੇਰਾ ਪਰਿਵਾਰ ਇਸ ਸਮੇਂ ਆਈਸੋਲੇਸ਼ਨ ਵਿਚ ਹੈ ਅਤੇ ਅੱਗੇ ਵਧਣ ਦੇ ਤਰੀਕੇ ਦੇ ਬਾਰੇ ਡਾਕਟਰੀ ਸਲਾਹ ਦੀ ਪਾਲਣਾ ਕਰ ਰਹੇ ਹਾਂ। ਉਨ੍ਹਾਂ ਲੋਕਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਲ ਮੈਂ ਸੰਪਰਕ ਕੀਤਾ ਹੈ। ਮੈਨੂੰ 10 ਦਿਨ ਪਹਿਲਾਂ ਸਧਾਰਣ ਵਿਧੀ ਅਨੁਸਾਰ ਏਅਰਪੋਰਟ 'ਤੇ ਸਕੈਨ ਕੀਤਾ ਗਿਆ ਸੀ। ਜਦੋਂ ਮੈਂ ਵਾਪਸ ਘਰ ਆਈ ਤਾਂ ਲੱਛਣ ਸਿਰਫ 4 ਦਿਨ ਪਹਿਲਾਂ ਹੀ ਵਿਕਸਤ ਹੋਏ ਹਨ।"