ਹੈਦਰਾਬਾਦ: Happy Birthday Himesh Reshammiya ਬਾਲੀਵੁੱਡ ਦੇ ਮਸ਼ਹੂਰ ਮਿਉਜ਼ਿਕ ਕੰਪੋਜਰ ਸਿੰਗਰ ਅਤੇ ਐਕਟਰ ਹਿਮੇਸ਼ ਰੇਸ਼ਮੀਆ (Himesh Reshammiya) 23 ਜੁਲਾਈ ਨੂੰ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 1973 ਨੂੰ ਗੁਜਰਾਤ ਚ ਹੋਇਆ। ਹਿਮੇਸ਼ ਦੇ ਹਿੱਟ ਗਾਣਿਆ ਦੀ ਲਿਸਟ ਬਹੁਤ ਲੰਬੀ ਹੈ। ਹਿਮੇਸ਼ ਨੂੰ ਆਪਣੇ ਪਹਿਲੇ ਗਾਣੇ ਦੇ ਲਈ ਫਿਲਮਫੇਅਰ ਬੇਸਟ ਡੇਬਿਉ ਸਿੰਗਰ ਐਵਾਰਡ ਵੀ ਮਿਲ ਚੁੱਕਾ ਹੈ। ਹਿਮੇਸ਼ ਬਾਲੀਵੁੱਡ ਦੇ ਇੱਕਲੇ ਅਜਿਹੇ ਸਿੰਗਰ ਹਨ, ਜਿਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਆਓ ਜਾਣਦੇ ਹਾਂ ਹਿਮੇਸ਼ ਨਾਲ ਜੁੜੀ ਇਹ ਖਾਸ ਗੱਲਾਂ।
ਟੁੱਟਦੇ ਸੁਪਣਿਆ ਨੂੰ ਜਿੰਦਾ ਕੀਤਾ
ਹਿਮੇਸ਼ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੱਕ ਮਿਉਜ਼ਿਕ ਕੰਪੋਜਰ ਬਣਨਗੇ। ਦਰਅਸਲ ਇੱਕ ਹਾਦਸੇ ਚ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਸੀ। ਹਿਮੇਸ਼ ਦੇ ਪਿਤਾ ਸੰਗੀਤ ਕਲਾ ਨਾਲ ਜੁੜੇ ਹੋਏ ਹਨ ਇਸ ਲਈ ਉਹ ਹਿਮੇਸ਼ ਦੇ ਵੱਡੇ ਭਰਾ ਨੂੰ ਸੰਗੀਤਕਾਰ ਬਣਾਉਣਾ ਚਾਹੁੰਦੇ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਸੁਪਣਾ ਟੁੱਟਣ ਵਾਲਾ ਹੀ ਸੀ ਕਿ ਹਿਮੇਸ਼ ਨੇ ਪਿਤਾ ਦਾ ਸੁਪਣਾ ਪੂਰਾ ਕੀਤਾ।
ਹਾਰ ਤੋਂ ਨਹੀਂ ਡਰੇ ਹਿਮੇਸ਼
ਹਿਮੇਸ਼ ਨੇ ਸੰਗੀਤ ਦੀ ਦੁਨੀਆ ਚ ਕਦਮ ਰੱਖ ਇੱਕ ਇੱਕ ਤਾਲ ਸਿਖਣ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੇ ਕਰੀਅਰ ਚ ਕਈ ਉਤਾਰ ਚੜਾਅ ਆਏ, ਪਰ ਉਨ੍ਹਾਂ ਦੀ ਲਗਨ ਅਤੇ ਮਿਹਨਤ ਨੇ ਉਨ੍ਹਾਂ ਨੂੰ ਉੱਚੇ ਦਰਜੇ ਦੇ ਸੰਗੀਤਕਾਰਾਂ ’ਚ ਸ਼ਾਮਲ ਕੀਤਾ।
ਦੱਸ ਦਈਏ ਕਿ ਹਿਮੇਸ਼ ਨੇ ਆਪਣੇ ਸੰਗੀਤ ਦੇ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਅਤੇ ਕਾਜੋਲ ਸਟਾਰਰ ਫਿਲਮ ਪਿਆਰ ਕੀਤਾ ਤਾਂ ਡਰਨਾ ਕਿਆ ਤੋਂ ਕੀਤੀ। ਫਿਲਮ ਦੇ ਨਾਲ ਗਾਣੇ ਵੀ ਬਹੁਤ ਪਸੰਦ ਕੀਤੇ ਗਏ ਪਰ ਹਿਮੇਸ਼ ਨੂੰ ਕੋਈ ਪਛਾਣ ਨਹੀਂ ਮਿਲੀ। ਇਸ ਤੋਂ ਬਾਅਦ ਹਿਮੇਸ਼ ਨੇ ਸਲਮਾਨ ਦੀ ਫਿਲਮ ਤੇਰੇ ਨਾਮ ਦੇ ਲਈ ਮਿਉਜ਼ਿਕ ਦਿੱਤਾ ਫਿਲਮ ਅਤੇ ਇਸਦੇ ਗਾਣੇ ਬਲਾਕਬਾਸਟਰ ਸਾਬਿਤ ਹੋਏ ਅਤੇ ਬਾਲੀਵੁੱਡ ਚ ਹਿਮੇਸ਼ ਦਾ ਸਿੱਕਾ ਚਲ ਗਿਆ।
ਮਿਉਜ਼ਿਕ ’ਚ ਆਈ ਕ੍ਰਾਂਤੀ
ਹਿਮੇਸ਼ ਇਸ ਤੋਂ ਬਾਅਦ ਸਾਲ 2005 ਚ ਹਿਮੇਸ਼ ਨੇ ਮਿਉਜ਼ਿਕ ਦੇ ਖੇਤਰ ਚ ਕ੍ਰਾਂਤੀ ਲਿਆ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਆਸ਼ਿਕ ਬਣਾਇਆ ਆਪਣੇ ਤੋਂ ਸਿੰਗਿੰਗ ਡੇਬਿਉ ਕੀਤਾ ਅਤੇ ਬਾਲੀਵੁੱਡ ਚ ਹਲਚਲ ਮਚ ਗਈ। ਇਸ ਤੋਂ ਬਾਅਦ ਹਿਮੇਸ਼ ਨੇ ਆਪਣੀ ਐਲਬਮ ਤੇਰਾ ਸੁਰੂ ਲਾਂਚ ਕੀਤਾ। ਤੁਸੀਂ ਭਰੋਸਾ ਨਹੀਂ ਕਰੋਗੇ ਹਿਮੇਸ਼ ਦੀ ਇਹ ਐਲਬਸ ਇੰਨੀ ਹਿੱਟ ਹੋਈ ਕਿ ਉਹ ਰਾਤੋਂ ਰਾਤ ਸਟਾਰ ਬਣ ਗਏ ਸੀ।
ਹਿਮੇਸ਼ ਬਣੇ ਐਕਟਰ
ਹਿਮੇਸ਼ ਬਾਲੀਵੁੱਡ ’ਚ ਹੋਰ ਵੀ ਲੰਬੀ ਛਾਲ ਲਗਾਉਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੇ ਐਕਟਿੰਗ ਚ ਹੱਥ ਅਜਮਾਇਆ ਬਤੌਰ ਐਕਟਰ ਸਾਲ 2007 ਫਿਲਮ ਆਪਕਾ ਸੁਰੂਰ ਲੈ ਕੇ ਆਏ। ਫਿਲਮ ਦੇ ਗਾਣੇ ਹਿੱਟ ਹੋਏ ਹਿਮੇਸ਼ ਪਹਿਲੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਲੰਡਨ ਦੇ ਚੇਮਬਲੇ ਸਟੇਡੀਅਮ ਚ ਆਪਣੀ ਪਰਫਾਰਮਸ ਦਿੱਤੀ।
ਦੂਜੇ ਵਿਆਹ ਤੋਂ ਆਏ ਸੁਰਖੀਆਂ ’ਚ
ਹਿਮੇਸ਼ ਨੇ ਸਾਲ 2017 ਚ ਆਪਣੇ 22 ਸਾਲ ਪੁਰਾਣਾ ਵਿਆਹ ਤੋੜਿਆ। ਉਨ੍ਹਾਂ ਦੀ ਪਹਿਲੀ ਪਤਨੀ ਕੋਮਲ ਸੀ ਜਿਨ੍ਹਾਂ ਦੇ ਨਾਲ ਉਹ ਆਪਸੀ ਸਹਿਮਤੀ ਨਾਲ ਅਲਗ ਹੋਣ ਦਾ ਫੈਸਲਾ ਕੀਤਾ। ਉੱਥੇ ਹੀ ਉਨ੍ਹਾਂ ਨੇ 11 ਮਈ 2018 ਨੂੰ ਉਨ੍ਹਾਂ ਨੇ ਟੀਵੀ ਐਕਟਰ ਸੋਨੀਆ ਕਪੂਰ ਦੇ ਨਾਲ ਸੱਤ ਫੇਰੇ ਲੈ ਕੇ ਨਵੇਂ ਜੀਵਨ ਦੀ ਸ਼ੁਰੂਆਤ ਕੀਤਾ।
ਇਹ ਵੀ ਪੜੋ: ਕੀ 'ਸੁਪਰ ਡਾਂਸਰ ਚੈਪਟਰ 4' ਸ਼ੋਅ 'ਚ ਸ਼ਿਲਪਾ ਸ਼ੈਟੀ ਨੂੰ ਰਿਪਲੇਸ ਕਰੇਗੀ ਕਰਿਸ਼ਮਾ ਕਪੂਰ ?