ਮੁੰਬਈ: 'ਬਿਗ ਬੌਸ 13' ਦੇ ਪ੍ਰਤੀਯੋਗੀਆਂ ਨੇ ਆਪਣੇ ਸਾਰੇ ਗਿੱਲੇ-ਸ਼ਿਕਵੇ ਭੁਲਾ ਕੇ ਜਮ ਕੇ ਨਵੇਂ ਸਾਲ ਦੀ ਪਾਰਟੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਟੀਵੀ ਦੇ ਕਈ ਕਲਾਕਾਰਾਂ ਜਿਨ੍ਹਾਂ ਵਿਚੋਂ ਜੈਸਮੀਨ ਭਸੀਨ, ਮੀਰਾ, ਇਸ਼ਿਤਾ ਦੱਤਾ, ਨਿਮਰਤ ਕੌਰ ਆਹਲੂਵਾਲੀਆ, ਮਹਿਮਾ ਮਕਵਾਨਾ, ਅਵਿਨੇਸ਼ ਰੇਖੀ, ਨਮੀਸ਼ ਤਨੇਜਾ, ਵਿਜੇਂਦਰ ਕੁਮੇਰੀਆ ਅਤੇ ਅਕਸ਼ਿਤ ਸੁਖੀਜਾ ਨੇ ਬਿਗ ਬੌਸ ਦੇ ਘਰ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਕਲਾਕਾਰਾਂ ਨੂੰ ਬਿਗ ਬੌਸ ਦੇ ਪ੍ਰਤੀਯੋਗੀਆਂ ਨੇ ਐਂਟਰਟੇਨ ਕਰਨਾ ਸੀ। ਇਸ ਦੌਰਾਨ 'ਨਾਗਿਨ 4' ਸਟਾਰ ਜੈਸਮੀਨ ਦੇ ਨਾਲ ਸਿਧਾਰਥ ਸ਼ੁਕਲਾ ਦਾ ਡਾਂਸ ਕਾਫ਼ੀ ਖਿੱਚ ਦਾ ਕੇਂਦਰ ਰਿਹਾ।
ਇੱਥੋਂ ਤੱਕ ਕਿ ਸਿਧਾਰਥ ਨੇ ਪਾਰਟੀ ਵਿੱਚ ਜੈਸਮੀਨ ਦੀ ਮੌਜੂਦਗੀ ਨੂੰ ਆਪਣੀ ਖੇਡ ਯੋਜਨਾ ਦਾ ਹਿੱਸਾ ਵੀ ਬਣਾਇਆ, ਜਿਵੇਂ ਹੀ ਅਦਾਕਾਰਾ ਜੈਸਮੀਨ ਘਰ ਦੇ ਅੰਦਰ ਆਈ ਤਾਂ ਕਲਾਕਾਰਾਂ ਨੇ ਡਰਾਮਾ ਕਰਦੇ ਹੋਏ 'ਭਸੀਨ! ਭਸੀਨ! ਚੀਕਣਾ ਸ਼ੁਰੂ ਕਰ ਦਿੱਤਾ। ਨਵੇਂ ਸਾਲ ਦੇ ਗਰੁੱਪ ਟਾਸਕ ਵਿੱਚ ਬਿੱਗ ਬੌਸ ਨੇ ਐਲਾਨ ਕੀਤਾ ਕਿ ਸ਼ਹਿਨਾਜ਼ ਦੀ ਟੀਮ ਸਿਧਾਰਥ, ਪਾਰਸ, ਸ਼ੈਫਾਲੀ ਜਰੀਵਾਲਾ ਅਤੇ ਮਾਹਿਰਾ ਨੇ ਮਹਿਮਾਨਾਂ ਦਾ ਪਾਰਟੀ ਵਿੱਚ ਸਭ ਤੋਂ ਚੰਗਾ ਮਨੋਰੰਜਨ ਕੀਤਾ।