ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਣਾ ਦੀ 21 ਫ਼ਰਵਰੀ ਨੂੰ ਰਿਲੀਜ਼ ਹੋਈ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਨੂੰ ਲੈ ਕੇ ਫ਼ੈਨਜ ਦੇ ਵਿੱਚ ਕਾਫ਼ੀ ਉਤਸ਼ਾਹ ਬਣਿਆ ਹੋਇਆ ਹੈ, ਪਰ ਇਸ ਫ਼ਿਲਮ ਦੇ ਪ੍ਰੋਡਿਊਸਰਾਂ ਨੂੰ ਵੱਡਾ ਝਟਕਾ ਲੱਗਾ ਹੈ। ਸਮਲਿੰਗਤਾ 'ਤੇ ਆਧਾਰਿਤ ਇਸ ਫ਼ਿਲਮ ਨੂੰ ਰਿਲੀਜ਼ ਤੋਂ ਠੀਕ ਪਹਿਲਾਂ ਵਿਦੇਸ਼ੀ ਮੁਲਕਾਂ ਨੇ ਬੈਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ 'ਚ ਆਯੂਸ਼ਮਾਨ ਅਤੇ ਜਿਤੇਂਦਰ ਦੇ ਕਿਸੀਂਗ ਸੀਨ ਨੂੰ ਐਡਿਟ ਕਰਨ ਦਾ ਵਿਕਲਪ ਵੀ ਰੱਖਿਆ, ਪਰ ਉਨ੍ਹਾਂ ਸਪਸ਼ਟ ਤੌਰ 'ਤੇ ਇਹ ਕਹਿ ਦਿੱਤਾ ਕਿ ਫ਼ਿਲਮ ਦੇ ਸੀਨ ਤੋਂ ਦਿੱਕਤ ਨਹੀਂ ਹੈ, ਬਲਕਿ ਇਸ ਦੇ ਵਿਸ਼ੇ ਤੋਂ ਹੀ ਦਿੱਕਤ ਹੈ।
ਇਹ ਵੀ ਪੜ੍ਹੋ:ਫ਼ਿਲਮ ਮਲੰਗ ਵੇਖਣ ਤੋਂ ਬਾਅਦ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐਸਜੀ) ਨੇ ਲਿਆ ਅਹਿਮ ਫ਼ੈਸਲਾ
ਦੱਸ ਦਈਏ ਕਿ ਮੱਧ ਪੂਰਵੀ ਏਸ਼ਿਆ ਦੇ ਦੇਸ਼ਾਂ 'ਚ ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਦੀ ਭਰਮਾਰ ਹੈ। ਉੱਥੇ ਰਿਲੀਜ਼ ਹੋਣ ਵਾਲੀ ਹਿੰਦੀ ਫ਼ਿਲਮਾਂ ਨੂੰ ਚੰਗਾ ਬਾਕਸ ਆਫ਼ਿਸ ਕਲੈਕਸ਼ਨ ਮਿਲਦਾ ਹੈ, ਪਰ ਸਮਲਿੰਗਕ ਰਿਸ਼ਤਿਆਂ 'ਤੇ ਬਣੀਆਂ ਫ਼ਿਲਮਾਂ ਉੱਥੇ ਬੈਨ ਹੋ ਜਾਂਦੀਆਂ ਹਨ। ਇਸ ਦੇ ਚਲਦੇ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਨੂੰ ਕਿਸੇ ਵੀ ਸੂਰਤ 'ਚ ਉੱਥੇ ਰਿਲੀਜ਼ ਨਹੀਂ ਕੀਤਾ ਜਾ ਸਕਦਾ ਹੈ।
'ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਹਿੰਦੀ ਸਿਨੇਮਾ ਜਗਤ ਦੀ ਇੱਕ ਅਜਿਹੀ ਫ਼ਿਲਮ ਹੈ, ਜਿਸ ਵਿੱਚ ਸਮਲਿੰਗੀ ਸੰਬੰਧਾਂ ਬਾਰੇ ਸਮਾਜ ਵਿੱਚ ਨਕਾਰਾਤਮਕ ਸੋਚ ਦੀ ਅਲੋਚਨਾ ਕੀਤੀ ਗਈ ਹੈ। ਫਿਲਮ 'ਚ ਗਜਰਾਜ ਰਾਓ, ਨੀਨਾ ਗੁਪਤਾ, ਮਾਨਵੀ ਗਾਗਰੂ, ਪੰਖੁੜੀ ਅਵਸਥੀ, ਸੁਨੀਤਾ ਰਾਜਵਰ ਦੇ ਨਾਲ ਆਯੂਸ਼ਮਾਨ ਖੁਰਾਣਾ ਅਤੇ ਜਿਤੇਂਦਰ ਕੁਮਾਰ ਸ਼ਾਮਲ ਹਨ।