ਮੁੰਬਈ: ਗਾਇਕਾ-ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਆਉਣ ਵਾਲੇ 'ਟਾਕ ਸ਼ੋਅ ਸ਼ੇਪ ਆਫ ਯੂ' 'ਤੇ ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸ਼ੋਅ ਦੇ ਟ੍ਰੇਲਰ ਵਿੱਚ, ਸ਼ਹਿਨਾਜ਼ ਨੂੰ ਆਪਣੇ ਮਨਮੋਹਕ ਅਤੇ ਵੱਖਰੇ ਰੂਪ ਨੂੰ ਵੇਖਿਆ ਜਾ ਸਕਦਾ ਹੈ, ਜੋ ਇਕ ਕਾਲੇ ਰੰਗ ਦੀ ਡਰੈਸ ਵਿੱਚ ਨਜ਼ਰ ਆਵੇਗਾ।
ਮਰਹੂਮ ਨਜ਼ਦੀਕੀ ਦੋਸਤ ਨੂੰ ਯਾਦ ਕਰਦੇ ਹੋਏ, ਸ਼ਹਿਨਾਜ਼ ਨੇ ਸ਼ੇਅਰ ਕੀਤਾ ਕਿ, "ਸਿਧਾਰਥ ਮੈਨੂੰ ਹਮੇਸ਼ਾ ਹੱਸਦੇ ਹੋਏ ਦੇਖਣਾ ਚਾਹੁੰਦਾ ਸੀ।" ਸਿਧਾਰਥ ਅਤੇ ਸ਼ਹਿਨਾਜ਼, ਜਿਨ੍ਹਾਂ ਨੂੰ ਪ੍ਰਸ਼ੰਸਕ ਪਿਆਰ ਨਾਲ ਸਿਡਨਾਜ਼ ਕਹਿੰਦੇ ਹਨ, ਇੱਕ-ਦੂਜੇ ਦੇ ਕਾਫ਼ੀ ਕਰੀਬ ਸਨ। ਬਿੱਗ ਬੌਸ 13 ਦੇ ਘਰ ਵਿੱਚ, ਹਾਲਾਂਕਿ ਉਨ੍ਹਾਂ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇੱਕ ਰਿਸ਼ਤਾ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ। ਬਾਅਦ ਵਿੱਚ ਸਿਧਾਰਥ ਨੇ 2020 ਵਿੱਚ ਰਿਐਲਿਟੀ ਸ਼ੋਅ ਵੀ ਜਿੱਤਿਆ ਸੀ।
-
(1/4)
— SHILPA SHETTY KUNDRA (@TheShilpaShetty) March 5, 2022 " class="align-text-top noRightClick twitterSection" data="
Played many roles, but the one that I’m most passionate about is being a Wellness enthusiast. And whatever platform it takes… Films/TV to NOW radio to spread the word. Couldn’t have a better catalyst in doing this better on Radio.@FilmyMirchi #PintolaShapeOfYou pic.twitter.com/wtqWnAdwH8
">(1/4)
— SHILPA SHETTY KUNDRA (@TheShilpaShetty) March 5, 2022
Played many roles, but the one that I’m most passionate about is being a Wellness enthusiast. And whatever platform it takes… Films/TV to NOW radio to spread the word. Couldn’t have a better catalyst in doing this better on Radio.@FilmyMirchi #PintolaShapeOfYou pic.twitter.com/wtqWnAdwH8(1/4)
— SHILPA SHETTY KUNDRA (@TheShilpaShetty) March 5, 2022
Played many roles, but the one that I’m most passionate about is being a Wellness enthusiast. And whatever platform it takes… Films/TV to NOW radio to spread the word. Couldn’t have a better catalyst in doing this better on Radio.@FilmyMirchi #PintolaShapeOfYou pic.twitter.com/wtqWnAdwH8
ਸ਼ਿਲਪਾ ਸ਼ੈੱਟੀ ਦੇ 'ਟਾਕ ਸ਼ੋਅ ਸ਼ੇਪ ਆਫ ਯੂ' ਦਾ ਟਰੇਲਰ ਅਦਾਕਾਰਾ ਸ਼ਿਲਪਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ: ਰੂਸ ਅਤੇ ਯੂਕਰੇਨ ਸੰਕਟ ਦਾ ਫਿਲਮ ਜਗਤ 'ਤੇ ਅਸਰ, ਅੱਧ ਵਿਚਾਲੇ ਹੀ ਰੁਕੀ ਇਸ ਫਿਲਮ ਦੀ ਸ਼ੂਟਿੰਗ
ਜ਼ਿਕਰਯੋਗ ਹੈ ਕਿ ਸਿਧਾਰਥ ਦੀ 2 ਸਤੰਬਰ, 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 40 ਸਾਲਾਂ ਦੇ ਸਨ। ਸਿਧਾਰਥ ਦੇ ਅਚਾਨਕ ਦਿਹਾਂਤ ਤੋਂ ਬਾਅਦ, ਸ਼ਹਿਨਾਜ਼ ਨੇ ਹਾਰਦਿਕ ਦੇ ਇਕ ਵੀਡੀਓ ਗੀਤ ਵਿੱਚ ਟ੍ਰਿਬਿਊਟ ਜਾਰੀ ਕੀਤਾ ਹੈ ਜਿਸ ਦਾ ਸਿਰਲੇਖ 'ਤੂੰ ਯਹਾਂ ਹੈ' ਹੈ।
ਉਨ੍ਹਾਂ ਨੇ ਬਿੱਗ ਬੌਸ 15 ਸੀਜ਼ਨ ਦੇ ਫਾਈਨਲ ਸੈੱਟ 'ਤੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਕਰੀਬੀ ਦੋਸਤ ਦੀ ਮਿੱਠੀ ਯਾਦ ਵਿੱਚ ਵਿਸ਼ੇਸ਼ ਸ਼ਰਧਾਂਜਲੀ ਦਿੱਤੀ।