ETV Bharat / sitara

ਸ਼ਹਿਨਾਜ਼ ਦਾ ਪਿਆਰ ਉਲਝਦਾ ਹੋਇਆ - ਸ਼ਹਿਨਾਜ਼ ਕੌਰ ਸਿਧਾਰਥ ਸ਼ੁਕਲਾ

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਨੇ ਇੱਕ ਵਾਰ ਫੇਰ ਸਿਧਾਰਥ ਲਈ ਪਿਆਰ 'ਤੇ ਹਾਮੀ ਭਰੀ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੇ ਕਬੂਲਨਾਮੇ ਦੀ ਵੀਡੀਓ ਵਾਈਰਲ ਹੋ ਰਹੀ ਹੈ।

shehnaaz gill
ਫ਼ੋਟੋ
author img

By

Published : Mar 11, 2020, 1:35 AM IST

ਮੁੰਬਈ: ਟੀਵੀ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਤੇ ਚਰਚਿਤ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਵੀਨਰ ਸਿਧਾਰਥ ਸ਼ੁਕਲਾ ਤੇ ਪੰਜਾਬ ਦੀ ਕੈਟਰੀਨਾ ਕੈਫ਼ (ਸ਼ਹਿਨਾਜ਼ ਕੌਰ) ਦੇ ਪਿਆਰ ਦਾ ਸਿਲਸਿਲਾ ਹਾਲੇ ਤੱਕ ਵੀ ਸੁਰਖ਼ੀਆਂ ਬਟੋਰ ਰਿਹਾ ਹੈ। ਬਿੱਗ ਬੌਸ ਦੇ ਘਰ 'ਚ ਇਨ੍ਹਾਂ ਦੋਵੇਂ ਦੇ ਕਨੈਕਸ਼ਨ ਦੀ ਚਰਚਾ ਨਾ ਸਿਰਫ਼ ਘਰ ਵਿੱਚ ਸਗੋਂ ਬਾਹਰਲੀ ਦੁਨੀਆ ਵਿੱਚ ਵੀ ਕਾਫ਼ੀ ਮਕਬੂਲ ਹੋਈ।

ਬਿੱਗ ਬੌਸ ਤੋਂ ਬਾਅਦ ਹੁਣ ਸ਼ਹਿਨਾਜ਼ ਇੱਕ ਹੋਰ ਸ਼ੋਅ ਕਰ ਰਹੀ ਹੈ ਜਿਸ ਦਾ ਨਾਂਅ ਹੈ 'ਮੁਝ ਸੇ ਸ਼ਾਦੀ ਕਰੋਗੇ'। ਇਸ ਸ਼ੋਅ ਨੂੰ ਸ਼ੁਰੂ ਹੋਏ ਨੂੰ ਤਾਂ ਕਾਫ਼ੀ ਸਮਾਂ ਹੋ ਗਿਆ ਹੈ ਪਰ ਸ਼ਹਿਨਾਜ਼ ਨੂੰ ਹਾਲੇ ਤੱਕ ਆਪਣੇ ਸੁਪਨਿਆਂ ਦਾ ਰਾਜਕੁਮਾਰ ਨਹੀਂ ਮਿਲਿਆ।

ਇਸ ਦੌਰਾਨ ਇੱਕ ਐਪੀਸੋਡ ਵਿੱਚ ਸ਼ਹਿਨਾਜ਼ ਨੇ ਆਪਣੇ ਪਿਆਰ ਦੇ ਨਾ ਮਿਲਣ ਦੀ ਵਜ੍ਹਾ ਦੱਸੀ। ਇਹ ਵੀਡੀਓ ਕਲਰਸ ਦੇ ਆਧਿਕਾਰਤ ਇੰਸਟਾਗ੍ਰਾਮ ਹੈਂਡਲ ਉੱਤੇ ਪਾਈ ਹੋਈ ਹੈ ਜੋ ਕੀ ਕਾਫ਼ੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਜਦੋਂ ਐਂਕਰ ਜੈ ਭਾਨੂਸ਼ਾਲੀ ਨੇ ਸ਼ਹਿਨਾਜ਼ ਗਿੱਲ ਨੂੰ ਪੁੱਛਿਆ ਕਿ ਉਹ ਸ਼ੋਅ 'ਤੇ ਉਸ ਨੂੰ 100 ਪ੍ਰਤੀਸ਼ਤ ਕਿਉਂ ਨਹੀਂ ਪਾ ਰਹੀ। ਤਾਂ ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਸ਼ਾਇਦ ਉਹ ਸਿਧਾਰਥ ਨੂੰ ਪਿਆਰ ਕਰਦੀ ਹੈ? ਵੀਡੀਓ 'ਚ ਸ਼ਹਿਨਾਜ਼ ਕਹਿ ਰਹੀ ਹੈ, "ਸ਼ਾਇਦ ਮੈਨੂੰ ਹੁਣ ਪਿਆਰ ਹੋ ਗਿਆ ਹੈ। ਮੈਨੂੰ ਸਿਧਾਰਥ ਨਾਲ ਪਿਆਰ ਹੋ ਗਿਆ ਹੈ। ਚਾਹੇ ਉਸ ਨੂੰ ਉਹ ਗਧੀ ਲੱਗਦੀ ਹੈ ਜਾਂ ਉਸ ਨੂੰ ਕੀ ਲੱਗਦੀ ਹਾਂ, ਪਰ ਮੈਂ ਉਸ ਨੂੰ ਪਿਆਰ ਕਰਦੀ ਹਾਂ। ਕੀ ਕਰਾਂ ਮੈਂ।"

ETV Bharat Logo

Copyright © 2025 Ushodaya Enterprises Pvt. Ltd., All Rights Reserved.