ਮੁੰਬਈ: ਹਿੰਦੀ ਸਿਨੇਮਾ ਦੇ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਹੈ। ਸ਼ਾਹਰੁਖ ਅਗਲੇ ਸਾਲ ਆਪਣੀ ਅਗਲੀ ਫ਼ਿਲਮ ਅਟਲੀ ਕੁਮਾਰ, ਰਾਜ ਐਂਡ ਡੀ ਕੇ ਅਤੇ ਰਾਜਕੁਮਾਰ ਹਿਰਾਨੀ ਵਰਗੇ ਫ਼ਿਲਮ ਨਿਰਮਾਤਾਵਾਂ ਨਾਲ ਕਰਨ ਜਾ ਰਹੇ ਹਨ। ਫ਼ਿਲਮ ਦੇ ਨਾਂਅ ਹਾਲੇ ਤੈਅ ਹੋਣਾ ਬਾਕੀ ਹੈ।
ਹੋਰ ਪੜ੍ਹੋ: ਮੇਘਨਾ ਗੁਲਜ਼ਾਰ ਦੀ 'ਛਪਾਕ ਫਿਲਮ 'ਚ ਨਜਰ ਆਉਣਗੀਆਂ ਅਸਲ ਐਸਿਡ-ਅਟੈਕ ਸਰਵਾਈਵਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਨੇ ਫ਼ਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਦੀ ਅਗਲੀ ਫ਼ਿਲਮ ਨੂੰ ਹਾਂ ਕਰ ਦਿੱਤੀ ਹੈ। ਫ਼ਿਲਮ ਦੇ ਨਾਂਅ, ਸ਼ੈਲੀ ਅਤੇ ਬਾਕੀ ਕਾਸਟ ਦਾ ਹਾਲੇ ਤੈਅ ਹੋਣਾ ਬਾਕੀ ਹੈ। ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਅਪ੍ਰੈਲ-ਮਈ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਫ਼ਿਲਮ ਦੇ ਨਿਰਮਾਤਾ ਸਾਲ 2021 ਵਿੱਚ ਫ਼ਿਲਮ ਦੇ ਰਿਲੀਜ਼ ਹੋਣ ਦੀ ਉਮੀਦ ਕਰ ਰਹੇ ਹਨ।
ਕੁਝ ਸਮਾਂ ਪਹਿਲਾਂ ਖਬਰਾਂ ਦੇ ਗਲਿਆਰਿਆਂ ਵਿੱਚ ਇਹ ਤੇਜ਼ੀ ਨਾਲ ਪ੍ਰਸਾਰ ਹੋਇਆ ਸੀ ਕਿ ਸ਼ਾਹਰੁਖ ਖ਼ਾਨ ਆਪਣੀਆਂ ਪਿਛਲੀਆਂ ਕੁਝ ਫ਼ਿਲਮਾਂ ਦੀ ਅਸਫ਼ਲਤਾ ਤੋਂ ਘਬਰਾਏ ਹੋਏ ਹਨ, ਜਿਸ ਕਾਰਨ ਉਹ ਆਪਣੀ ਕੋਈ ਵੀ ਨਵੀਂ ਫ਼ਿਲਮਾਂ ਸ਼ੁਰੂ ਕਰਨ ਤੋਂ ਝਿਜਕ ਰਹੇ ਹਨ। ਬਾਕਸ ਆਫਿਸ ਅਤੇ ਜ਼ੀਰੋ, ਫੈਨਸ ਵਰਗੀਆਂ ਕੁਝ ਫ਼ਿਲਮਾਂ ਦੀ ਆਲੋਚਨਾਤਮਕ ਰੱਦ ਕਰਕੇ ਸ਼ਾਹਰੁਖ ਦਾ ਹੌਂਸਲਾ ਭੰਨਿਆ ਗਿਆ।