ਮੁੰਬਈ: ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦੇ ਮੁਤਾਬਕ ਬੀ-ਟਾਊਨ ਵਿੱਚ ਜੈਕੀ ਸ਼ਰਾਫ ਤੇ ਸ਼ਾਹਿਦ ਕਪੂਰ ਦੇ ਕਪੜੇ ਪਾਉਣ ਦਾ ਤਰੀਕਾ ਸਭ ਤੋਂ ਚੰਗਾ ਹੈ। ਬਾਲੀਵੁੱਡ ਦੇ ਸਭ ਤੋਂ ਫਿੱਟ ਬਾਲੀਵੁੱਡ ਅਦਾਕਾਰਾਂ ਵਿੱਚੋਂ ਇੱਕ ਸੁਨੀਲ ਸ਼ੈਟੀ ਨੇ ਕਿਹਾ, "ਫੈਸ਼ਨ ਵਿੱਚ ਜੇਕਰ ਮੈਨੂੰ ਕਿਸੇ ਨੂੰ ਫ਼ੋਲੋ ਕਰਨਾ ਹੋਵੇਗਾ ਤਾਂ ਮੈਂ ਜੈਕੀ ਸ਼ਰਾਫ ਨੂੰ ਫ਼ੋਲੋ ਕਰਾਗਾਂ। ਨਾਲ ਹੀ ਅੱਜ ਦੇ ਦੌਰ ਵਿੱਚ ਦੇਖਿਆ ਜਾਵੇ ਤਾਂ ਜੋ ਸਭ ਤੋਂ ਜ਼ਿਆਦਾ ਚੰਗੇ ਕੱਪੜੇ ਚੁਣਦੇ ਹਨ ਉਹ ਸ਼ਾਹਿਦ ਕਪੂਰ ਹਨ। ਉਨ੍ਹਾਂ ਉੱਤੇ ਸਾਰੇ ਕੱਪੜੇ ਚੰਗੇ ਲੱਗਦੇ ਹਨ।
ਹੋਰ ਪੜ੍ਹੋ: ਧਰਮਿੰਦਰ ਨੂੰ ਆਈ ਪੁਰਾਣੇ ਦਿਨਾਂ ਦੀ ਯਾਦ, ਡ੍ਰਿਲਿੰਗ ਫਰਮ ਵਿੱਚ ਕਰਦੇ ਸੀ ਕੰਮ
ਮੇਰੇ ਖ਼ਿਆਲ ਵਿੱਚ ਇਹ ਦੋਵੇਂ ਅਦਾਕਾਰ ਉਨ੍ਹਾਂ ਲੋਕਾਂ ਵਿੱਚੋਂ ਹਨ, ਜੋ ਆਪਣੇ ਕੱਪੜਿਆਂ ਵਿੱਚ ਸਹਿਜ ਮਹਸੂਸ ਕਰਦੇ ਹਨ।" ਉਨ੍ਹਾਂ ਨੇ ਅੱਗੇ ਕਿਹਾ,"ਜੇ ਕਿਸੀ ਦੇ ਸ਼ਰੀਰ ਦਾ ਅਕਾਰ ਚੰਗਾ ਹੈ, ਤਾਂ ਉਸ ਉੱਤੇ ਕੁਝ ਵੀ ਚੰਗਾ ਲੱਗ ਸਕਦਾ ਹੈ।"
ਜੇ ਗੱਲ ਕਰੀਏ ਸੁਨੀਲ ਸ਼ੈਟੀ ਦੇ ਵਰਕ ਫ੍ਰੰਟ ਦੀ ਤਾਂ ਉਨ੍ਹਾਂ ਦੀ ਫ਼ਿਲਮ ਹੇਰਾ ਫ਼ੇਰੀ ਦੇ ਪਹਿਲੇ ਦੋ ਭਾਗ ਤਾਂ ਹਿੱਟ ਰਹੇ ਸਨ। ਪਰ ਇਸ ਫ਼ਿਲਮ ਦੇ ਤੀਜੇ ਭਾਗ ਦੀ ਵੀ ਸ਼ੂਟਿੰਗ ਕੁਝ ਕਾਰਨਾਂ ਕਰਕੇ ਰੁੱਕ ਗਈ। ਹਾਲ ਹੀ ਵਿੱਚ ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ 'ਚ ਕਨਫ਼ਰਮ ਕੀਤਾ ਕਿ ਇਹ ਫ਼ਿਲਮ ਪ੍ਰੋਸੈਸ 'ਚ ਹੈ ਅਤੇ ਇਹ ਜ਼ਰੂਰ ਬਣੇਗੀ।