ਮੁੰਬਈ: ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਮੰਨਣਾ ਇਹ ਹੈ ਕਿ ਅੱਜ ਦੇ ਦੌਰ 'ਚ ਫ਼ਿਲਮ ਬਣਾਉਣ 'ਚ ਕਾਸਟਿੰਗ ਨਿਰਦੇਸ਼ਕ ਵੱਡੀ ਭੂਮਿਕਾ ਨਿਭਾਉਂਦੇ ਹਨ। ਮੁੰਬਈ 'ਚ ਮੰਗਲਵਾਰ ਨੂੰ ਪਤੀ ਜਾਵੇਦ ਅਖ਼ਤਰ ਦੇ ਨਾਲ ਇੱਕ ਇੰਵੈਂਟ ਦੇ ਵਿੱਚ ਉਨ੍ਹਾਂ ਨੇ ਭਾਰਤੀ ਸਿਨੇਮਾ ਦੇ ਅੱਜ ਦੇ ਦੌਰ ਬਾਰੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਸਿਨੇਮਾ ਪਰਿਵਰਤਨ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੰਟੇਂਟ ਹੀ ਸਭ ਤੋਂ ਮਹੱਤਵਪੂਰਨ ਹੈ। ਫ਼ਿਲਮਕਾਰ ਲੇਖਣ 'ਚ ਬਹੁਤ ਧਿਆਨ ਦੇ ਰਹੇ ਹਨ।
ਆਜਮੀ ਨੇ ਇਹ ਮਹਿਸੂਸ ਕੀਤਾ ਹੈ ਕਿ ਕਾਸਟਿੰਗ ਨਿਰਦੇਸ਼ਕ ਖ਼ਾਸ ਤੌਰ 'ਤੇ ਫ਼ਿਲਮ ਬਣਾਉਣ ਦੀ ਪ੍ਰਕਿਰੀਆ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ਬਾਨਾ ਆਜ਼ਮੀ ਨੇ ਅੱਗੇ ਕਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅਦਾਕਾਰੀ ਨੇ ਆਪਣਾ ਇੱਕ ਅਲੱਗ ਹੀ ਲੇਵਲ ਸੈੱਟ ਕਰ ਲਿਆ ਹੈ ਕਿਉਂਕਿ ਲੋਕ ਕਾਸਟਿੰਗ ਨਿਰਦੇਸ਼ਕਾਂ ਦੇ ਮਹੱਤਵ ਨੂੰ ਸਮਝਦੇ ਹਨ। ਇੱਥੋਂ ਤੱਕ ਕੇ ਜੇਕਰ ਕਿਸੀ ਅਦਾਕਾਰ ਨੇ ਫ਼ਿਲਮ 'ਚ ਦੋ ਡਾਇਲੋਗ ਹੀ ਬੋਲਣੇ ਹੋਣ ਤਾਂ ਵੀ ਕਾਸਟਿੰਗ ਨਿਰਦੇਸ਼ਕ ਉਸ ਦਾ ਧਿਆਨ ਰੱਖਦਾ ਹੈ ਕਿ ਉਹ ਚੰਗਾ ਦਿੱਖੇ। ਉਨ੍ਹਾਂ ਕਿਹਾ ਕਿ ਪਹਿਲੇ ਅਜਿਹਾ ਬਿਲਕੁਲ ਨਹੀਂ ਸੀ।