ETV Bharat / sitara

ਬੂਡਾਪੇਸਟ ਤੋਂ ਪਰਤਣ ਦੇ ਬਾਅਦ ਆਈਸੋਲੇਸ਼ਨ ਵਿੱਚ ਹੈ ਸ਼ਬਾਨਾ ਆਜ਼ਮੀ - ਸ਼ਬਾਨਾ ਆਜ਼ਮੀ ਬੂਡਾਪੇਸਟ

ਸ਼ਬਾਨਾ ਆਜ਼ਮੀ ਬੂਡਾਪੇਸਟ ਤੋਂ ਭਾਰਤ ਪਰਤੀ ਹੈ ਤੇ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਨੇ ਸਵੈ-ਕੁਆਰੰਟੀਨ ਅਪਣਾਅ ਲਿਆ ਹੈ। ਵੈਟਰਨ ਅਦਾਕਾਰਾ ਨੇ ਟਵਿੱਟਰ ਉੱਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਇਸ ਦਾ ਐਲਾਨ ਕੀਤਾ।

SHABANA AZMI
ਫ਼ੋਟੋ
author img

By

Published : Mar 20, 2020, 8:01 PM IST

ਮੁੰਬਈ: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਵਿੱਚ ਬੂਡਪੇਸਟ ਤੋਂ ਵਾਪਸ ਆਈ ਹੈ ਜਿਸ ਦੇ ਚਲਦਿਆਂ ਉਹ ਫ਼ਿਲਹਾਲ ਸਵੈ-ਕੁਆਰੰਟੀਨ ਵਿੱਚ ਹੈ।

  • I have returned from Budapest on 15th March morn and am practising self isolarion till 30th March

    — Azmi Shabana (@AzmiShabana) March 19, 2020 " class="align-text-top noRightClick twitterSection" data=" ">

15 ਮਾਰਚ ਨੂੰ ਬੂਡਾਪੇਸਟ ਤੋਂ ਭਾਰਤ ਵਾਪਸ ਆਈ ਸ਼ਬਾਨਾ ਨੇ ਟਵਿੱਟਰ ਉੱਤੇ ਐਲਾਨ ਕੀਤਾ ਹੈ ਕਿ ਆਪਣੇ ਇਸ ਸਫ਼ਰ ਦੇ ਬਾਅਦ ਹਾਲੇ ਉਹ ਬਿਲਕੁਲ ਅਲਗ ਰਹਿ ਰਹੀ ਹੈ। ਉਨ੍ਹਾਂ ਲਿਖਿਆ, "ਮੈਂ 15 ਮਾਰਚ ਦੀ ਸਵੇਰ ਬੂਡਾਪੇਸਟ ਤੋਂ ਪਰਤੀ ਹਾਂ ਤੇ ਹੁਣ 30 ਮਾਰਚ ਤੱਕ ਮੈਂ ਖ਼ੁਦ ਨੂੰ ਬਾਕੀਆਂ ਤੋਂ ਵੱਖ ਰਖਾਂਗੀ।"

ਸ਼ਬਾਨਾ ਤੋਂ ਇਲਾਵਾ ਦੀਪਿਕਾ ਪਾਦੂਕੋਣ, ਕਰੀਨਾ ਕਪੂਰ, ਸੈਫ ਅਲੀ ਖ਼ਾਨ, ਸਲਮਾਨ ਖ਼ਾਨ, ਰੋਹਿਤ ਸ਼ੈੱਟੀ, ਅਕਸ਼ੇ ਕੁਮਾਰ, ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ, ਉਰਵਸ਼ੀ ਰੌਤੇਲਾ, ਅਰਜੁਨ ਕਪੂਰ, ਮਲਾਈਕਾ ਅਰੋੜਾ ਆਦਿ ਕਈ ਹੋਰ ਹਸਤੀਆਂ ਕਾਫ਼ੀ ਸਮੇਂ ਤੋਂ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ।

ਦੁਨੀਆ ਭਰ ਵਿੱਚ ਕੋਰੋਨਾ ਦੇ ਕਹਿਰ ਵਿੱਚ ਹੁਣ ਤੱਕ ਤਕਰੀਬਨ 10,000 ਲੋਕਾਂ ਦੀ ਜਾਨ ਚਲੀ ਗਈ ਹੈ ਤੇ 2.5 ਲੱਖ ਤੋਂ ਜ਼ਿਆਦਾ ਲੋਕ ਇਸ ਚਪੇਟ ਵਿੱਚ ਆ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.