ਮੁੰਬਈ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿੱਚ ਪੂਰੀ ਬਾਲੀਵੁੱਡ ਇੰਡਸਟਰੀ ਠੱਪ ਹੋਈ ਪਈ ਹੈ। ਅਜਿਹੇ ਵਿੱਚ ਨਾ ਕੋਈ ਫ਼ਿਲਮ ਬਣ ਰਹੀ ਹੈ ਤੇ ਨਾ ਹੀ ਕੋਈ ਫ਼ਿਲਮ ਰਿਲੀਜ਼ ਹੋ ਰਹੀ ਹੈ।
- " class="align-text-top noRightClick twitterSection" data="">
ਇਸੇ ਵਿਚਾਲੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੇ ਇੱਕ ਰੌਮੈਂਟਿਕ ਟ੍ਰੈਕ 'ਤੇਰੇ ਬਿਨਾ' ਰਿਲੀਜ਼ ਕੀਤਾ ਹੈ, ਜਿਸ ਵਿੱਚ ਅਦਾਕਾਰਾ ਜੈਕਲਿਨ ਫ਼ਰਨਾਂਡਿਜ਼ ਵੀ ਨਜ਼ਰ ਆ ਰਹੀ ਹੈ।
- " class="align-text-top noRightClick twitterSection" data="
">
ਇਸ ਗਾਣੇ ਨੂੰ ਅਦਾਕਾਰ ਸਲਮਾਨ ਖ਼ਾਨ ਨੇ ਖ਼ੁਦ ਗਾਇਆ ਹੈ। ਇਸ ਤੋਂ ਇਲਾਵਾ ਇਸ ਗਾਣੇ ਨੂੰ ਅਜੇ ਭਾਟੀਆ ਨੇ ਕੰਪੋਜ਼ ਕੀਤਾ ਹੈ। ਇਸ ਗਾਣੇ ਦੇ ਬੋਲ ਸ਼ਬੀਰ ਅਹਿਮਦ ਨੇ ਲਿਖੇ ਹਨ। ਗਾਣੇ ਨੂੰ ਗਾਉਣ ਤੋਂ ਇਲਾਵਾ ਸਲਮਾਨ ਨੇ ਇਸ ਨੂੰ ਡਾਇਰੈਕਟ ਵੀ ਕੀਤਾ ਹੈ। ਅਦਾਕਾਰ ਦਾ ਇਹ ਪੂਰਾ ਗੀਤ ਪਨਵੇਲ ਸਥਿਤ ਫਾਰਮ ਹਾਊਸ ਵਿੱਚ ਸ਼ੂਟ ਹੋਇਆ ਹੈ।
ਦੱਸ ਦਈਏ ਕਿ ਲੌਕਡਾਊਨ ਕਾਰਨ ਸਲਮਾਨ ਖ਼ਾਨ ਆਪਣੇ ਪਨਵੇਲ ਦੇ ਫਾਰਮ ਹਾਊਸ ਵਿੱਚ ਫਸੇ ਹੋਏ ਹਨ। ਉੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਹੋਰ ਲੋਕ ਵੀ ਮੌਜੂਦ ਹਨ। ਸਲਮਾਨ ਖ਼ਾਨ ਨੇ ਨਾਲ ਜੈਕਲਿਨ ਵੀ ਉੱਥੇ ਮੌਜੂਦ ਹੈ।
ਸਲਮਾਨ ਨੇ ਮਿਊਜ਼ਿਕ ਵੀਡੀਓ ਵਿੱਚ ਪਨਵੇਲ ਦੇ ਫਾਰਮ ਹਾਊਸ ਨੂੰ ਹਰ ਤਰ੍ਹਾਂ ਨਾਲ ਕੈਪਚਰ ਕੀਤਾ ਹੈ। ਦੋਵੇ ਕਲਾਕਾਰਾਂ ਦੀ ਕੈਮਿਸਟਰੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਕਲਾਕਾਰਾਂ ਦੇ ਫ਼ੈਨਜ਼ ਨੂੰ ਇਹ ਗੀਤ ਕਾਫ਼਼ੀ ਪਸੰਦ ਆ ਰਿਹਾ ਹੈ।