ਹੈਦਰਾਬਾਦ: ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦੇ ਸੰਘਰਸ਼ ਦੀ ਕਹਾਣੀ ਜਲਦੀ ਹੀ ਪਰਦੇ 'ਤੇ ਆਉਣ ਵਾਲੀ ਹੈ। ਇਸ ਫਿਲਮ ਵਿੱਚ ਸਾਇਨਾ ਦਾ ਕਿਰਦਾਰ ਪਰਿਣੀਤੀ ਚੋਪੜਾ ਨਿਭਾ ਰਹੀ ਹੈ। ਅਦਾਕਾਰਾ ਸ਼ਰਧਾ ਕਪੂਰ ਨੂੰ ਪਰਿਣੀਤੀ ਤੋਂ ਪਹਿਲਾਂ ਇਸ ਫਿਲਮ ਲਈ ਸਾਈਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਰੁਝੇਵਿਆਂ ਕਾਰਨ ਸ਼ਰਧਾ ਨੇ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਪਰਿਣੀਤੀ ਨੂੰ ਸਾਈਨ ਕੀਤਾ ਗਿਆ।
-
SAINA NEHWAL BIOPIC RELEASE DATE... #Saina - starring #ParineetiChopra essaying the part of renowned badminton player #SainaNehwal in the biopic - to release on 26 March 2021... Directed by Amole Gupte... Produced by Bhushan Kumar, Krishan Kumar, Sujay Jairaj and Rasesh Shah. pic.twitter.com/gvxm4YR56m
— taran adarsh (@taran_adarsh) March 2, 2021 " class="align-text-top noRightClick twitterSection" data="
">SAINA NEHWAL BIOPIC RELEASE DATE... #Saina - starring #ParineetiChopra essaying the part of renowned badminton player #SainaNehwal in the biopic - to release on 26 March 2021... Directed by Amole Gupte... Produced by Bhushan Kumar, Krishan Kumar, Sujay Jairaj and Rasesh Shah. pic.twitter.com/gvxm4YR56m
— taran adarsh (@taran_adarsh) March 2, 2021SAINA NEHWAL BIOPIC RELEASE DATE... #Saina - starring #ParineetiChopra essaying the part of renowned badminton player #SainaNehwal in the biopic - to release on 26 March 2021... Directed by Amole Gupte... Produced by Bhushan Kumar, Krishan Kumar, Sujay Jairaj and Rasesh Shah. pic.twitter.com/gvxm4YR56m
— taran adarsh (@taran_adarsh) March 2, 2021
ਇਹ ਫਿਲਮ ਪਿਛਲੇ ਸਾਲ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਹੋਣ ਕਾਰਨ ਰਿਲੀਜ਼ ਨਹੀਂ ਹੋ ਸਕੀ। ਹੁਣ ਸਿਨੇਮਾ ਖੁੱਲ੍ਹਣ ਉੱਤੇ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਦੀ ਮਿਤੀ ਦਾ ਐਲਾਨ ਕੀਤਾ। ਇਹ ਫਿਲਮ 26 ਮਾਰਚ ਨੂੰ ਹੋਲੀ ਤੋਂ ਪਹਿਲਾਂ ਸਕ੍ਰੀਨ 'ਤੇ ਉਤਰੇਗੀ। ਖਾਸ ਗੱਲ ਇਹ ਹੈ ਕਿ ਸਿਨੇਮਾਘਰਾਂ ਵਿੱਚ ਇਹ ਫਿਲਮ ਸਾਨਿਆ ਮਲਹੋਤਰਾ ਦੀ ਫਿਲਮ ਪਗਲੈਟ ਨਾਲ ਹਿੱਟ ਹੋਵੇਗੀ। ਨਿਰਮਾਤਾਵਾਂ ਨੇ ਇਸ ਫਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਹੈ। 34 ਸੈਕਿੰਡ ਦਾ ਇਹ ਟੀਜ਼ਰ ਸਾਇਨਾ ਦੇ ਸੰਘਰਸ਼ ਦੀ ਝਲਕ ਦਿੰਦਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪਰਿਣੀਤੀ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਪਰਿਣੀਤੀ ਨੇ ਕਿਹਾ ਸੀ ਕਿ ਮੈਂ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ 8-10 ਘੰਟਿਆਂ ਲਈ ਬੈਡਮਿੰਟਨ ਖੇਡਿਆ ਹੈ ਅਤੇ ਇਹ ਇੱਕ ਵਧੀਆ ਤਜ਼ਰਬਾ ਸੀ।
-
I’m so glad to share a glimpse of my upcoming movie, #Saina. Lots of love to the entire team. In cinemas on 26th March.@ParineetiChopra #AmoleGupte @Manavkaul19 @eshannaqvi #BhushanKumar @deepabhatia11 @sujay_jairaj @raseshtweets #KrishanKumar @AmaalMallik @manojmuntashir pic.twitter.com/D1verby2Pc
— Saina Nehwal (@NSaina) March 2, 2021 " class="align-text-top noRightClick twitterSection" data="
">I’m so glad to share a glimpse of my upcoming movie, #Saina. Lots of love to the entire team. In cinemas on 26th March.@ParineetiChopra #AmoleGupte @Manavkaul19 @eshannaqvi #BhushanKumar @deepabhatia11 @sujay_jairaj @raseshtweets #KrishanKumar @AmaalMallik @manojmuntashir pic.twitter.com/D1verby2Pc
— Saina Nehwal (@NSaina) March 2, 2021I’m so glad to share a glimpse of my upcoming movie, #Saina. Lots of love to the entire team. In cinemas on 26th March.@ParineetiChopra #AmoleGupte @Manavkaul19 @eshannaqvi #BhushanKumar @deepabhatia11 @sujay_jairaj @raseshtweets #KrishanKumar @AmaalMallik @manojmuntashir pic.twitter.com/D1verby2Pc
— Saina Nehwal (@NSaina) March 2, 2021
ਫਿਲਮ 'ਚ ਪਰਿਣੀਤੀ ਜਿੱਥੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਭੂਮਿਕਾ 'ਚ ਦਿਖਾਈ ਦੇਵੇਗੀ, ਉਥੇ ਹੀ ਮਾਨਵ ਕੌਲ ਉਨ੍ਹਾਂ ਦੇ ਕੋਚ ਪੁਲਾਇਲਾ ਗੋਪੀਚੰਦ ਦੀ ਭੂਮਿਕਾ 'ਚ ਨਜ਼ਰ ਆਉਣਗੇ। ਮਾਨਵ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ। ਪਰਿਣੀਤੀ ਨੇ ਜੋ ਪੋਸਟ ਸ਼ੇਅਰ ਕੀਤੀ ਹੈ, ਉਸ ਵਿੱਚ ਉਹ ਬੈਡਮਿੰਟਨ ਖੇਡਦੀ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਮੋਲ ਗੁਪਤੇ ਨੇ ਕੀਤਾ ਹੈ, ਜਦਕਿ ਭੂਸ਼ਣ ਕੁਮਾਰ ਨੇ ਇਸ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ: ਜਾਵੇਦ ਅਖਤਰ ਦੀ ਸ਼ਿਕਾਇਤ 'ਤੇ ਕੰਗਨਾ ਲਈ ਵਾਰੰਟ ਹੋਇਆ ਜਾਰੀ