ETV Bharat / sitara

ਮੇਰੇ ਤਾਂ ਘਰ ਦਿਆਂ ਨੇ ਨਹੀਂ ਸੈਕਰੇਡ ਗ਼ੇਮ ਵੇਖੀ ਹੋਣੀ: ਸੈਫ

ਸੈਫ ਅਲੀ ਖ਼ਾਨ ਦੀ ਵੈੱਬ ਸੀਰੀਜ਼ 'ਸੈਕਰਡ ਗੇਮਜ਼' ਦਾ ਦੂਜਾ ਸੀਜ਼ਨ 15 ਅਗਸਤ ਨੂੰ ਨੈੱਟਫਲਿਕਸ 'ਤੇ ਦਸਤਕ ਦੇਣ ਜਾ ਰਿਹਾ ਹੈ। ਸਾਰਾ ਅਲੀ ਖ਼ਾਨ ਅਤੇ ਕਰੀਨਾ ਕਪੂਰ ਬਾਰੇ ਇਹ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।

ਫ਼ੋਟੋ
author img

By

Published : Aug 1, 2019, 2:42 PM IST

ਮੁੰਬਈ: ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਜਲਦੀ ਹੀ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ 'ਦਿ ਸੈਕਰਡ ਗੇਮਜ਼' ਨੂੰ ਲੈ ਕੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੂਜਾ ਸੀਜ਼ਨ 15 ਅਗਸਤ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ‘ਸੈਕਰਡ ਗੇਮਜ਼’ ਦਾ ਪਹਿਲਾ ਸੀਜ਼ਨ ਦਰਸ਼ਕਾ ਵਲੋਂ ਕਾਫ਼ੀ ਪੰਸਦ ਕੀਤਾ ਗਿਆ ਸੀ ਅਤੇ ਸੈਫ਼ ਅਲੀ ਖ਼ਾਨ ਦੇ ਇੰਸਪੈਕਟਰ ਸਰਤਾਜ ਸਿੰਘ ਦਾ ਕਿਰਦਾਰ ਵੀ ਪਸੰਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਬਾਕੀ ਦੇ ਕਿਰਦਾਰਾਂ ਨੂੰ ਵੀ ਪਸੰਦ ਕੀਤਾ ਗਿਆ। ਸੈਫ਼ ਅਲੀ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖ਼ਾਨ ਅਤੇ ਬੇਟੀ ਸਾਰਾ ਅਲੀ ਖ਼ਾਨ ਨੇ ਹਾਲੇ ਤੱਕ ਇਸ ਸ਼ੋਅ ਨੂੰ ਦੇਖਿਆ ਹੈ ਜਾਂ ਨਹੀਂ ਇਸ ਦਾ ਪਤਾ ਨਹੀਂ ਹੈ।
ਸੈਫ ਅਲੀ ਖਾਨ ਨੇ ਕਿਹਾ, "ਮੈਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਸ਼ੋਅ ਸ਼ਾਇਦ ਹੀ ਕਦੇ ਵੇਖਿਆ ਹੋਵੇ ਜਿਵੇਂ ਕਿ ਦਰਸ਼ਕਾਂ ਨੇ ਵੇਖਿਆ ਹੋਵੇ।" ਇਸ ਗੱਲ ਦਾ ਖ਼ੁਲਾਸਾ ਸੈਫ਼ ਅਲੀ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਸੈਫ਼ ਨੇ ਦੱਸਿਆ ਕਿ, “ਮੈਨੂੰ ਉਨ੍ਹਾਂ ਦਰਸ਼ਕਾਂ ਵੱਲੋਂ ਫੀਡਬੈਕ ਮਿਲੀ ਜਿਨ੍ਹਾਂ ਨੇ ਇਸ ਸ਼ੋਅ ਨੂੰ ਪੂਰੇ ਦਿਲ ਨਾਲ ਵੇਖਿਆ ਸੀ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਇਹ ਵਾਰ ਵਾਰ ਵੇਖਿਆ ਸੀ। ਹਾਲਾਂਕਿ ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਵੀ ਇਸਨੂੰ ਘਰ ਵਿੱਚ ਦੇਖਿਆ ਹੈ ਕਿਉਂਕਿ ਮੈਨੂੰ ਉਨ੍ਹਾਂ ਤੋਂ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ।
ਸੈਫ਼ ਨੇ ਅੱਗੇ ਕਿਹਾ, 'ਖੈਰ, ਅਸੀਂ ਇਹ ਸੀਜ਼ੀਨ ਸਿਰਫ਼ ਉਨ੍ਹਾਂ ਦੇ ਦੇਖਣ ਲਈ ਨਹੀਂ ਬਣਾਈ, ਅਸੀਂ ਦਰਸ਼ਕਾਂ ਲਈ ਬਣਾਈ ਸੀ। ਮੈਨੂੰ ਖੁਸ਼ੀ ਹੈ ਕਿ ਪਹਿਲੇ ਸੀਜ਼ਨ ਨੂੰ ਸਖ਼ਤ ਹੁੰਗਾਰਾ ਮਿਲਿਆ। ਮੈਂ ਜਾਣਦਾ ਹਾਂ ਕਿ ਦੂਜਾ ਸੀਜ਼ਨ ਵੀ ਸ਼ਾਨਦਾਰ ਹੋਣ ਵਾਲਾ ਹੈ ਸੈਕਰਡ ਗੇਮਜ਼ ਦਾ ਦੂਜਾ ਸੀਜ਼ਨ 15 ਅਗਸਤ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਵੇਗਾ. ਇਸ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਹੈ। ਇਸ ਤੋਂ ਇਲਾਵਾ ਤੁਸੀਂ ਫਿਲਮ 'ਲਾਲ ਕਪਤਾਨ', 'ਜਵਾਨੀ ਜਾਮਨ', ਭੂਤ ਪੁਲਿਸ ਅਤੇ ਤਾਨਾਜੀ 'ਚ ਸੈਫ ਨੂੰ ਦੇਖੋਗੇ।

Intro:Body:

ali khan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.