ਮੁੰਬਈ: ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਸੈਫ਼ ਨੇ ਆਪਣੀ ਪਹਿਲੀ ਪਤਨੀ ਤੋਂ ਅੱਲਗ ਹੋਣ ਤੋਂ ਬਾਅਦ ਵੀ ਉਸ ਨਾਲ ਦੋਸਤੀ ਕਾਇਮ ਰੱਖੀ ਹੈ। ਸੈਫ਼ ਅਕਸਰ ਕਰੀਨਾ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ ਵੀ ਅਮ੍ਰਿਤਾ ਦਾ ਜ਼ਿਕਰ ਕਰਦੇ ਰਹਿੰਦੇ ਹਨ। ਇਸ ਦਾ ਸਬੂਤ ਉਦੋਂ ਮਿਲਿਆ ਜਦ ਸੈਫ਼ ਨੇ ਇੱਕ ਇੰਟਰਵਿਊ ਦੌਰਾਨ ਅਮ੍ਰਿਤਾ ਦੀ ਤਾਰੀਫ਼ ਕੀਤੀ ਸੀ।
ਹੋਰ ਪੜ੍ਹੋ: ਬੰਗਲੁਰੂ ਪੁਲਿਸ ਨੇ ਰਾਸ਼ਟਰੀ ਗੀਤ ਉੱਤੇ ਖੜ੍ਹੇ ਨਾ ਹੋਣ ਵਾਲਿਆਂ ਵਿਰੁੱਧ ਕੀਤੀ ਕਾਰਵਾਈ
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸੈਫ਼ ਨੇ ਆਪਣੇ ਕੈਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਕਈ ਸਾਰੀਆਂ ਗੱਲਾਂ ਦੱਸੀਆਂ ਹਨ। ਇਸ ਦੌਰਾਨ ਆਪਣੀ ਪਹਿਲੀ ਪਤਨੀ ਅਤੇ ਅਦਾਕਾਰਾ ਅਮ੍ਰਿਤਾ ਸਿੰਘ ਬਾਰੇ ਗੱਲ ਕਰਦਿਆਂ ਸੈਫ਼ ਨੇ ਕਿਹਾ, ‘ਮੈਂ ਘਰੋਂ ਭੱਜ ਗਿਆ ਸੀ, ਅਤੇ ਮੇਰਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਸੀ। ਮੈਨੂੰ ਆਪਣੀ ਪਹਿਲੀ ਪਤਨੀ ਅਮ੍ਰਿਤਾ ਨੂੰ ਕ੍ਰੈਡਿਟ ਦੇਣਾ ਹੋਵੇਗਾ, ਕਿਉਂਕਿ ਉਹ ਇਕਲੌਤੀ ਵਿਅਕਤੀ ਸੀ ਜਿਸ ਨੇ ਮੈਨੂੰ ਪਰਿਵਾਰ, ਕੰਮ ਅਤੇ ਕਾਰੋਬਾਰ ਨੂੰ ਗੰਭੀਰਤਾ ਨਾਲ ਲੈਣਾ ਸਿਖਾਇਆ।'
ਹੋਰ ਪੜ੍ਹੋ: ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਹੋਵੇਗੀ ਜਲਦ ਰਿਲੀਜ਼
ਦੱਸ ਦੇਈਏ ਕਿ ਸੈਫ਼ ਅਲੀ ਖ਼ਾਨ ਨੇ ਆਪਣੀ ਉਮਰ ਤੋਂ 12 ਸਾਲ ਵੱਡੀ ਅਦਾਕਾਰਾ ਅਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ। ਜਦ ਸੈਫ਼ ਦਾ ਵਿਆਹ ਹੋਇਆ ਤਾਂ ਸੈਫ਼ ਮਹਿਜ਼ 20 ਸਾਲਾਂ ਦੇ ਸੀ। ਦੋਹਾਂ ਦਾ ਵਿਆਹ ਮੁਸਲਿਮ ਰੀਤੀ ਰਿਵਾਜਾਂ ਨਾਲ ਹੋਇਆ ਸੀ। ਕਈ ਵਿਵਾਦਾਂ ਵਿੱਚ ਪੈਣ ਦੇ ਬਾਵਜੂਦ ਦੋਹਾਂ ਨੇ ਵਿਆਹ ਕਰਵਾ ਲਿਆ। ਆਪਣੇ ਕਰੀਅਰ ਦੀ ਉਡਾਣ ਭਰ ਰਹੀ ਅਮ੍ਰਿਤਾ ਨੇ ਵਿਆਹ ਤੋਂ ਬਾਅਦ ਬਾਲੀਵੁੱਡ ਤੋਂ ਦੂਰੀ ਬਣਾਈ ਰੱਖੀ। 13 ਸਾਲ ਇਕੱਠੇ ਰਹਿਣ ਤੋਂ ਬਾਅਦ, ਆਖ਼ਿਰਕਾਰ ਦੋਹਾਂ ਦਾ ਤਲਾਕ ਹੋ ਗਿਆ। ਸੈਫ਼ ਅਤੇ ਅਮ੍ਰਿਤਾ ਦੇ 2 ਬੱਚੇ ਹਨ, ਸਾਰਾ ਅਲੀ ਖ਼ਾਨ ਅਤੇ ਇਬਰਾਹਿਮ। ਸੈਫ਼ ਦਾ ਹਾਲੇ ਵੀ ਆਪਣੇ ਬੱਚਿਆਂ ਨਾਲ ਬਹੁਤ ਚੰਗਾ ਰਿਸ਼ਤਾ ਹੈ।