ਜਦੋਂ ਤੋਂ ਅਦਾਕਾਰਾ ਉਰਮਿਲਾ ਕਾਂਗਰਸ ਪਾਰਟੀ 'ਚ ਗਈ ਹਨ ਅਤੇ ਮੁੰਬਈ ਦੀ ਇੱਕ ਸੀਟ ਤੋਂ ਲੋਕ ਸਭਾ ਚੋਣਾਂ ਲੜਨ ਦੀ ਘੋਸ਼ਣਾ ਕੀਤੀ ਹੈ, ਉਸ ਸਮੇਂ ਤੋਂ ਹੀ ਉਰਮਿਲਾ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ੇਸਬੁੱਕ ਅਤੇ ਟਵਿੱਟਰ 'ਤੇ ਕਈ ਅਜਿਹੀਆਂ ਪੋਸਟਾਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਰਮਿਲਾ ਨੇ ਆਪਣਾ ਨਾਂਅ ਅਤੇ ਧਰਮ ਬਦਲ ਲਿਆ ਹੈ।
ਇਸ ਤਰ੍ਹਾਂ ਦੇ ਦਰਜਨਾਂ ਪੋਸਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਰਮਿਲਾ ਨੇ ਮਾਰਚ 2016 'ਚ ਇੱਕ ਕਸ਼ਮੀਰੀ ਮੁਸਲਿਮ ਕਾਰੋਬਾਰੀ ਨਾਲ ਵਿਆਹ ਕਰਨ ਤੋਂ ਪਹਿਲਾਂ ਧਰਮ ਬਦਲ ਕੇ ਇਸਲਾਮ ਨੂੰ ਕਬੂਲ ਕਰ ਲਿਆ ਅਤੇ ਨਾਂਅ ਬਦਲ ਕੇ ਮਰੀਅਮ ਅਖ਼ਤਰ ਮੀਰ ਰੱਖ ਲਿਆ। ਪਰ ਇਹ ਸੱਚਾਈ ਨਹੀਂ ਹੈ। ਸਬੂਤ ਦੇਖਿਆ ਤਾਂ ਉਨ੍ਹਾਂ ਲੋਕ ਸਭਾ ਚੋਣਾਂ 2019 ਦੇ ਸਿਲਸਿਲੇ ਵਿੱਚ ਆਪਣੀ ਨਾਮਜ਼ਦਗੀ ਦਾਖ਼ਿਲ ਕਰਦੇ ਹੋਏ ਉਨ੍ਹਾਂ ਆਪਣਾ ਨਾਂਅ ਉਰਮਿਲਾ ਮਾਤੋਂਡਕਰ ਹੀ ਦਰਜ ਕਰਵਾਈ ਹੈ।
ਉਰਮਿਲਾ ਦੇ ਨਾਂਅ ਨੂੰ ਬਦਲਣ ਦਾ ਇਹ ਦਾਅਵਾ ਫ਼ੇਸਬੁੱਕ ਪੋਸਟ 'ਤੇ 27 ਮਾਰਚ, 2019 ਨੂੰ ਕੀਤਾ ਗਿਆ ਹੈ। ਜਿਸਨੂੰ ਕਈ ਵਾਰ ਸ਼ੇਅਰ ਵੀ ਕੀਤਾ ਗਿਆ। ਇਸ ਫ਼ੋਟੋ 'ਚ ਉਰਮਿਲਾ ਦੀ ਵਿਆਹ ਵਾਲੀ ਫ਼ੋਟੋ ਲਗਾਈ ਗਈ ਹੈ, ਜਿਸ ਵਿੱਚ ਉਹ ਆਪਣੇ ਪਤੀ ਮੋਹਸਿਨ ਅਖ਼ਤਰ ਮੀਰ ਨਾਲ ਦਿਖਾਈ ਦੇ ਰਹੀ ਹਨ।