ਮੁੰਬਈ: ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਪ੍ਰਸਿੱਧ ਭਾਰਤੀ ਸਪ੍ਰਿੰਟਰ ਮਿਲਖਾ ਸਿੰਘ ਦੇ ਦੇਹਾਂਤ 'ਤੇ ਦਿਲੋਂ ਸ਼ਰਧਾਂਜਲੀ ਪ੍ਰਗਟ ਕੀਤੀ, ਜਿਨ੍ਹਾਂ ਦਾ ਸ਼ੁੱਕਰਵਾਰ ਰਾਤ 11:30 ਵਜੇ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। 91 ਸਾਲਾ ਮਿਲਖਾ ਸਿੰਘ ਕੋਵੀਡ ਪਾਜ਼ੀਟਿਵ ਸੀ। ਮਿਲਖਾ ਦਾ ਜਨਮ ਲਾਇਲਪੁਰ, ਅਣਵੰਡੇ ਭਾਰਤ ਵਿੱਚ, ਅਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ। ਮਹਾਨ ਦੌੜਾਕ ਮਿਲਖਾ ਸਿੰਘ ਦਾ ਜਨਮ ਲਾਇਲਪੁਰ ਵਿਖੇ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਚ ਹੈ।
ਸਾਲ 2013 ਦੀ ਨੈਸ਼ਨਲ ਐਵਾਰਡ ਜੇਤੂ ਫਿਲਮ ਭਾਗ ਮਿਲਖਾ ਭਾਗ ਚ ਮਿਲਖਾ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖਤਰ ਨੇ ਮਹਾਨ ਅਥਲੀਟ ਦੇ ਦੇਹਾਂਤ ’ਤੇ ਦੁਖ ਪ੍ਰਗਟ ਕੀਤਾ।
ਅਦਾਕਾਰ ਅਕਸ਼ੈ ਕੁਮਾਰ ਨੇ ਟਵਿੱਟ ਕਰ ਮਿਲਖਾ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲਿਖਿਆ ਮਿਲਖਾ ਸਿੰਘ ਜੀ ਦੇ ਦੇਹਾਂਤ ਬਾਰੇ ਸੁਣਕੇ ਬਹੁਤ ਦੁਖ ਹੋਇਆ। ਇੱਕ ਅਜਿਹਾ ਕਿਰਦਾਰ ਜਿਸਨੂੰ ਸਕ੍ਰੀਨ ’ਤੇ ਨਾ ਫਿਲਮਾਉਣ ਤੇ ਮੈਨੂੰ ਹਮੇਸ਼ ਦੁਖ ਰਹੇਗਾ। ਫਲਾਇੰਗ ਸਿੱਖ ਓਮ ਸ਼ਾਂਤੀ
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਟਵਿੱਟ ਕਰਦੇ ਹੋਏ ਲਿਖਿਆ ਤੁਸੀਂ ਸਾਡੀ ਪਹਿਲੀ ਮੁਲਾਕਾਤ ਨੂੰ ਬਹੁਤ ਹੀ ਖਾਸ ਬਣਾ ਦਿੱਤਾ ਸੀ। ਮੈ ਤੁਹਾਡੀ ਦਆਲੁਤਾ ਤੋਂ ਪ੍ਰੇਰਿਤ ਹੋਈ ਸੀ। ਤੁਸੀਂ ਸਾਡੇ ਦੇਸ਼ ਦੇ ਲਈ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਨੂੰ ਮੇਰੀ ਅਰਦਾਸਾਂ ਅਤੇ ਪਿਆਰ।
ਮਿਲਖਾ ਸਿੰਘ ਨੂੰ ਸ਼ਰਧਾਜਲੀ ਦਿੰਦੇ ਹੋਏ ਅਦਾਕਾਰ ਸ਼ਾਹਰੁਖ ਖਾਨ ਨੇ ਟਵਿੱਟ ਕਰਦੇ ਹੋਏ ਲਿਖਿਆ ਫਲਾਇੰਗ ਸਿੱਖ ਹੁਣ ਸਾਡੇ ਵਿਚਾਲੇ ਨਹੀਂ ਹੈ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਸਾਡੇ ਨਾਲ ਰਹੇਗੀ। ਮੇਰੀ ਅਤੇ ਲੱਖਾਂ ਲੋਕਾਂ ਦੀ ਪ੍ਰੇਰਣਾ ਰਹੇ ਮਿਲਖਾ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਉੱਥੇ ਹੀ ਅਦਾਕਾਰਾ ਤਾਪਸੀ ਪਨੂੰ ਨੇ ਟਵਿੱਟ ਕੀਤਾ ਅਤੇ ਲਿਖਿਆ ਉਹ ਉੱਡ ਗਏ ਨਾਲ ਹੀ ਉਨ੍ਹਾਂ ਨੇ ਇੱਕ ਟੁੱਟੇ ਹੋਏ ਦਿਲ ਦਾ ਈਮੋਜ਼ੀ ਵੀ ਪਾਇਆ।
ਕਾਬਿਲੇਗੌਰ ਹੈ ਕਿ ਚਾਰ ਵਾਰ ਏਸ਼ੀਆਈ ਖੇਡਾਂ ਦੇ ਸੋਨੇ ਦਾ ਤਗਮਾ ਜੇਤੂ ਮਿਲਖਾ ਸਿੰਘ ਨੇ 1958 ਰਾਸ਼ਟਰ ਮੰਡਲ ਵਿੱਚ ਵੀ ਪੀਲਾ ਤਗਮਾ ਹਾਸਲ ਕੀਤਾ ਸੀ। ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਹਾਲਾਕਿ 1960 ਦੇ ਰੋਮ ਓਲੰਪਿਕ ਵਿੱਚ ਸੀ। ਪਦਮਸ੍ਰੀ ਮਿਲਖਾ ਸਿੰਘ 91 ਸਾਲ ਦੇ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਗੋਲਫ਼ਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਹਨ।
ਇਹ ਵੀ ਪੜੋ: Flying Sikh ਮਿਲਖਾ ਸਿੰਘ ਨੂੰ ਕੋਰੋਨਾ ਨੇ ਪਛਾੜਿਆ, ਹਾਰੇ ਜ਼ਿੰਦਗੀ
ਇਹ ਵੀ ਪੜੋ: Flying Sikh ਮਿਲਖਾ ਦੇ ਦੇਹਾਂਤ 'ਤੇ ਸਿਆਸੀ ਆਗੂਆਂ ਨੇ ਜਤਾਇਆ ਦੁੱਖ