ਮੁੰਬਈ: ਰਣਵੀਰ ਸਿੰਘ ਇੱਕ ਵਧੀਆ ਅਦਾਕਾਰ ਹਨ ਇਸ 'ਚ ਕੋਈ ਦੋ ਰਾਏ ਨਹੀਂ ਹੈ। ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਰਣਵੀਰ ਨੇ ਫ਼ਿਲਮ 'ਬੈਂਡ ਬਾਜਾ ਬਾਰਾਤ' ਤੋਂ ਕੀਤੀ ਸੀ। ਇਸ ਵੇਲੇ ਉਹ ਆਪਣੀ ਆਉਣ ਵਾਲੀ ਫ਼ਿਲਮ '83' ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਹੋਰ ਪੜ੍ਹੋ:ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ
ਹਾਲ ਹੀ ਦੇ ਵਿੱਚ ਰਣਵੀਰ ਨੇ ਇੱਕ ਇੰਟਰਵਿਊ ਵਿੱਚ ਆਪਣੇ ਫ਼ਿਲਮੀ ਸਫ਼ਰ ਬਾਰੇ ਗੱਲਬਾਤ ਕਰਦਿਆਂ ਫ਼ਿਲਮ 'ਲੁਟੇਰਾ' ਦਾ ਇੱਕ ਕਿੱਸਾ ਸਾਂਝਾ ਕੀਤਾ।
ਰਣਵੀਰ ਨੇ ਕਿਹਾ, "ਉਸ ਨੂੰ ਉਸ ਵੇਲੇ ਪਤਾ ਨਹੀਂ ਸੀ ਕਿ ਇੱਕ ਅਦਾਕਾਰ ਨੂੰ ਕਿਰਦਾਰ ਲਈ ਕੀ ਕੀ ਕਰਨਾ ਪੈਂਦਾ ਹੈ। ਇੱਕ ਅਦਾਕਾਰ ਕਿਰਦਾਰ ਨੂੰ ਆਪਣੇ ਅੰਦਰ ਢਾਲਣ ਦੇ ਲਈ ਬਹੁਤ ਕੁਝ ਕਰਦਾ ਹੈ। ਕਈ ਵਾਰ ਉਹ ਕੁਝ ਖ਼ਾਸ ਪ੍ਰਭਾਵ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਨੁਕਸਾਨ ਤੱਕ ਪਹੁੰਚਾਉਂਦਾ ਹੈ।"
ਉਨ੍ਹਾਂ ਕਿਹਾ ਕਿ ਹੁਣ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਗੇ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇ ਕਿਉਂਕਿ ਉਹ ਜਾਣਦੇ ਹਨ ਕਿਰਦਾਰ ਨੂੰ ਆਪਣੇ ਅੰਦਰ ਢਾਲਣ ਦੇ ਲਈ ਹੋਰ ਵੀ ਬਹੁਤ ਸਾਰੇ ਪ੍ਰਭਾਵਸ਼ਾਲੀ ਤਰੀਕੇ ਹਨ।
ਫ਼ਿਲਮ '83' ਤੋਂ ਇਲਾਵਾ ਰਣਵੀਰ ਸਿੰਘ ਛੇਤੀ ਹੀ ਫ਼ਿਲਮ 'ਜੈਸ਼ੇਭਾਈ ਜੋਰਦਾਰ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਨ੍ਹਾਂ ਦੋਵਾਂ ਫਿਲਮਾਂ ਤੋਂ ਇਲਾਵਾ, ਅਦਾਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖ਼ਤ' ਦੀ ਵੀ ਤਿਆਰੀ ਕਰ ਰਹੇ ਹਨ।