ਮੁੰਬਈ: ਇੰਟਰਨੈਟ ਤੋਂ ਵਾਇਰਲ ਹੋਣ ਮਗਰੋਂ, ਮਸ਼ਹੂਰ ਹੋਈ ਰਾਣੂ ਮੰਡਲ ਨੇ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਲਤਾ ਜੀ ਹਮੇਸ਼ਾ ਉਨ੍ਹਾਂ ਦੇ ਸੀਨੀਅਰ ਰਹਿਣਗੇ ਅਤੇ ਉਹ ਬਚਪਨ ਤੋਂ ਹੀ ਲਤਾ ਜੀ ਦੀ ਆਵਾਜ਼ ਨੂੰ ਪਿਆਰ ਕਰਦੇ ਹਨ।
ਹੋਰ ਪੜ੍ਹੋ: ਰੇਲਵੇ ਸਟੇਸ਼ਨ 'ਤੇ ਗਾਉਣ ਵਾਲੀ ਰੇਣੁ ਨੂੰ ਮਿਲਿਆ ਬਾਲੀਵੁੱਡ 'ਚ ਆਫ਼ਰ
ਰਾਣੂ ਮੰਡਲ ਨੇ ਕਿਹਾ, "ਉਮਰ ਦੇ ਹਿਸਾਬ ਨਾਲ ਮੈਂ ਲਤਾ ਜੀ ਤੋਂ ਛੋਟੀ ਸੀ, ਹਾਂ ਤੇ ਛੋਟੀ ਹੀ ਰਹਾਂਗੀ ... ਮੈਨੂੰ ਬਚਪਨ ਤੋਂ ਹੀ ਉਨ੍ਹਾਂ ਦੀ ਆਵਾਜ਼ ਪਸੰਦ ਹੈ।"
ਰਾਣੂ ਮੰਡਲ ਨੇ ਬਾਲੀਵੁੱਡ ਦੇ ਗਾਇਕ-ਸੰਗੀਤਕਾਰ ਹਿਮੇਸ਼ ਰੇਸ਼ਮੀਆ ਦੇ ਤਿੰਨ ਟਰੈਕ ਰਿਕਾਰਡ ਕੀਤੇ ਹਨ। ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ 'ਤੇ ਲਤਾ ਜੀ ਦਾ ਮਸ਼ਹੂਰ ਗੀਤ 'ਇੱਕ ਪਿਆਰ ਕਾ ਨਗਮਾ ਹੈ' ਗਾਉਣ ਦੀ ਵੀਡਿਉ ਵਾਇਰਲ ਹੋਣ ਤੋਂ ਬਾਅਦ ਰਾਣੂ ਮੰਡਲ ਪ੍ਰਸਿੱਧ ਹੋਈ ਤੇ ਰਾਤੋਂ ਰਾਤ ਸਟਾਰ ਬਣ ਗਈ।
ਹੋਰ ਪੜ੍ਹੋ: ਡ੍ਰੀਮ ਗਰਲ ਸਾਹਮਣੇ ਫ਼ਿਕੀ ਪਈ ਤੇਰੀ ਮੇਰੀ ਜੋੜੀ
ਜਦ ਲਤਾ ਦੀਦੀ ਨੂੰ ਰਾਣੂ ਮੰਡਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰਾਣੂ ਪ੍ਰਤੀ ਖੁਸ਼ੀ ਜ਼ਾਹਿਰ ਕੀਤੀ ਪਰ ਉਹ ਥੋੜੀ ਜਿਹੀ ਨਾਖੁਸ਼ ਵੀ ਹੋਈ। ਲਤਾ ਮੰਗੇਸ਼ਕਰ ਨੇ ਕਿਹਾ, “ਜੇ ਮੇਰਾ ਨਾਮ ਅਤੇ ਕੰਮ ਕਿਸੇ ਲਈ ਚੰਗਾ ਹੈ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ। ਪਰ ਮੇਰੇ ਖ਼ਿਆਲ ਨਾਲ ਨਕਲ ਸਫ਼ਲ ਨਹੀਂ ਹੁੰਦੀ।"