ਮੁੰਬਈ: ਰਾਣਾਘਾਟ ਸਟੇਸ਼ਨ ਤੋਂ ਰਿਕਾਡਿੰਗ ਸਟੂਡੀਓ ਤੱਕ ਰਾਣੂ ਮੰਡਲ ਦਾ ਇਹ ਸਫ਼ਰ ਕਈ ਲੋਕਾਂ ਨੂੰ ਪ੍ਰੇਰਿਤ ਕਰੇਗਾ। ਹਾਲਾਂਕਿ, ਰਾਣੂ ਦੇ ਮੁਤਾਬਿਕ ਉਹ ਕਦੇ ਨਾ ਕਦੇ ਮੁੰਬਈ ਆਉਣ ਬਾਰੇ ਸੋਚ ਹੀ ਰਹੀ ਸੀ।
ਈਟੀਵੀ ਭਾਰਤ ਨਾਲ ਹੋਈ ਖ਼ਾਸ ਗੱਲਬਾਤ ਦੌਰਾਨ ਰਾਣੂ ਮੰਡਲ ਨੇ ਕਿਹਾ, "ਇਹ ਕਦੇ ਸੰਭਵ ਨਹੀਂ ਹੋ ਪਾਉਂਦਾ ਜੇਕਰ ਅਤਿੰਦਰ ਚ੍ਰਕਰਵਰਤੀ ਨੇ ਵੀਡੀਓ ਨਾ ਬਣਾਇਆ ਹੁੰਦਾ।"
ਹੋਰ ਪੜ੍ਹੋੇ: ਪ੍ਰਿਅੰਕਾ ਨੇ ਨਿਕ ਦੇ ਜਨਮਦਿਨ ਮੌਕੇ ਦਿੱਤਾ ਇੱਕ ਖ਼ਾਸ ਤੋਹਫਾ
ਰਾਣੂ ਨੇ ਗੱਲਬਾਤ ਦੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਗਾਇਕਾ ਜ਼ਰੂਰ ਬਣੇਗੀ ਪਰ ਉਹ ਵੇਲਾ ਕਦੋਂ ਆਵੇਗਾ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ।
ਬਾਲੀਵੁੱਡ ਗਾਇਕ ਅਤੇ ਮਿਊਜ਼ਿਕ ਨਿਰਦੇਸ਼ਕ ਹਿਮੇਸ਼ ਨੇ ਇਸ ਮੌਕੇ ਕਿਹਾ ਕਿ ਉਹ ਰਾਣੂ ਨੂੰ ਲਤਾ ਮੰਗੇਸ਼ਕਰ ਜੀ ਨਾਲ ਜ਼ਰੂਰ ਮਿਲਵਾਉਣਗੇ।
ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਉਹ 'ਦਬੰਗ 3' ਦੇ ਵਿੱਚ ਵੀ ਗੀਤ ਗਾਵੇਗੀ।
ਹੋਰ ਪੜ੍ਹੋੇ: ਬਾਲੀਵੁੱਡ ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਉੱਤੇ ਦਿੱਤੀ ਵਧਾਈ
ਇਹ ਸਵਾਲ ਪੁੱਛੇ ਜਾਣ 'ਤੇ ਹਿਮੇਸ਼ ਨੇ ਕਿਹਾ, "ਸਾਡੀ ਫ਼ਿਲਮ ਦੇ ਅਜੇ ਬਹੁਤ ਸਾਰੇ ਗੀਤ ਆਉਂਣੇ ਬਾਕੀ ਹਨ। ਇਸ ਲਈ ਕਿਸੇ ਵੀ ਪ੍ਰੋਜੈਕਟ ਬਾਰੇ ਕੁਝ ਬੋਲਣਾ ਸਹੀਂ ਨਹੀਂ ਹੋਵੇਗਾ।"
ਜ਼ਿਕਰਏਖ਼ਾਸ ਹੈ ਕਿ ਰਾਣੂ ਮੰਡਲ ਉਸ ਵੇਲੇ ਚਰਚਾ ਦੇ ਵਿੱਚ ਆਈ ਸੀ ਜਦੋਂ ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਰਹੀ ਸੀ 'ਤੇ ਅਤਿੰਦਰ ਚ੍ਰਕਰਵਰਤੀ ਨਾਂ ਦੇ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਦਿੱਤੀ ਸੀ। ਇਹ ਵੀਡੀਓ ਬਹੁਤ ਵਾਇਰਲ ਹੋਈ ਜਿਸ ਦਾ ਨਤੀਜਾ ਇਹ ਰਿਹਾ ਕਿ ਰਾਣੂ ਸੁਪਰਸਟਾਰ ਬਣ ਗਈ।