ਮੁੰਬਈ: ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਬੀਤੇ ਦਿਨੀਂ ਇੰਸਟਾਗ੍ਰਾਮ ਲਾਈਵ ਚੈਟ ਸੈਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇੰਡਸਟਰੀ ਵਿੱਚ ਮੌਜੂਦ ਆਪਣੇ ਦੋਸਤਾਂ ਦਾ ਵੀ ਜ਼ਿਕਰ ਕੀਤਾ ਸੀ।
- " class="align-text-top noRightClick twitterSection" data="
">
ਫ਼ਿਲਮ ਨਿਰਮਾਤਾ ਨੇ ਲਾਈਵ ਸੈਸ਼ਨ ਦੌਰਾਨ ਖੁਲਾਸਾ ਕੀਤਾ ਕਿ ਆਲੀਆ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਉਨ੍ਹਾਂ ਦੇ ਲੌਕਡਾਊਨ ਹੇਅਰ ਸਟਾਈਲਿਸਟ ਹਨ। ਨਿਰਦੇਸ਼ਕ ਨੇ ਇਹ ਵੀ ਦੱਸਿਆ ਕਿ ਅਦਾਕਾਰਾ ਇਸ ਸਮੇਂ ਕਾਫ਼ੀ ਖ਼ੁਸ਼ ਹੈ।
ਆਲੀਆ ਨੇ ਇਸੇ ਹਫ਼ਤੇ ਆਪਣੇ ਨਵੇਂ ਲੁੱਕ ਦੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਤਸਵੀਰ ਵਿੱਚ ਉਹ ਜਿੰਮ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਆਪਣੇ ਵਾਲ਼ਾਂ ਦੇ ਕੱਟੇ ਜਾਣ ਦਾ ਜ਼ਿਕਰ ਕੀਤਾ ਸੀ।
ਦੱਸ ਦੇਈਏ ਕਿ ਆਲੀਆ ਤੇ ਰਣਬੀਰ ਲੌਕਡਾਊਨ ਦੌਰਾਨ ਇਕੱਠੇ ਹੀ ਰਹਿ ਰਹੇ ਹਨ। ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਆਪਣੀ ਮਾਂ ਨੀਤੂ ਕਪੂਰ ਨੂੰ ਮਿਲਣ ਲਈ ਅਕਸਰ ਆਪਣੇ ਘਰ ਚੱਲੇ ਜਾਂਦੇ ਹਨ।