ETV Bharat / sitara

'ਮਰਡਰ' ਫਿਲਮ ਨੂੰ ਲੈ ਕੇ ਕਾਨੂੰਨੀ ਵਿਵਾਦ 'ਚ ਫਸੇ ਨਿਰਦੇਸ਼ਕ ਰਾਮ ਗੋਪਾਲ ਵਰਮਾ, ਦਰਜ ਹੋਵੇਗਾ ਮਾਮਲਾ

author img

By

Published : Jul 5, 2020, 10:33 AM IST

ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਆਪਣੀ ਆਉਣ ਵਾਲੀ ਫਿਲਮ 'ਮਰਡਰ' ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਤੇਲੰਗਾਨਾ ਦੀ ਇੱਕ ਅਦਾਲਤ ਨੇ ਪੁਲਿਸ ਨੂੰ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

Ram Gopal Varma booked in 'Murder' movie row
'ਮਰਡਰ' ਫਿਲਮ ਨੂੰ ਲੈ ਕੇ ਕਾਨੂੰਨੀ ਵਿਵਾਦ 'ਚ ਫਸੇ ਨਿਰਦੇਸ਼ਕ ਰਾਮ ਗੋਪਾਲ ਵਰਮਾ, ਦਰਜ ਹੋਵੇਗਾ ਮਾਮਲਾ

ਹੈਦਰਾਬਾਦ: ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਪਿਤਾ ਦਿਵਸ ਦੇ ਮੌਕੇ ਉਨ੍ਹਾਂ ਨੇ 'ਮਰਡਰ' ਨਾਂਅ ਦੀ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਇਹ ਫਿਲਮ ਆਨਰ ਕਿਲਿੰਗ ਦੀ ਸੱਚੀ ਘਟਨਾ 'ਤੇ ਅਧਾਰਤ ਹੈ। ਇਹ ਘਟਨਾ ਸਾਲ 2018 ਵਿੱਚ ਤੇਲੰਗਾਨਾ ਦੇ ਮਰਿਯਾਲਗੁਡਾ ਵਿਖੇ ਵਾਪਰੀ ਸੀ। ਹੁਣ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਾਮ ਗੋਪਾਲ ਵਰਮਾ ਕਾਨੂੰਨੀ ਵਿਵਾਦ ਵਿੱਚ ਫਸ ਗਏ ਹਨ। ਨਾਲਗੌਂਡਾ ਦੀ ਸਪੈਸ਼ਲ ਐਸਸੀ/ਐਸਟੀ ਅਦਾਲਤ ਨੇ ਨਿਰਦੇਸ਼ਕ ਦੇ ਖ਼ਿਲਾਫ਼ ਮਾਮਲੇ ਦਾ ਹੁਕਮ ਦਿੱਤਾ ਹੈ।

ਦੱਸ ਦਈਏ ਕਿ 2 ਸਾਲ ਪਹਿਲਾਂ ਪ੍ਰਣਯ ਕੁਮਾਰ ਨਾਂਅ ਦੇ ਵਿਅਕਤੀ ਨੇ ਇੱਕ ਉੱਚ ਜਾਤੀ ਦੀ ਲੜਕੀ ਅਮ੍ਰਿਤਾ ਨਾਲ ਵਿਆਹ ਕਰਵਾ ਲਿਆ ਸੀ। ਪਰ ਪ੍ਰਣਯ ਨੂੰ ਲੜਕੀ ਦੇ ਪਿਤਾ ਮਾਰੂਤੀ ਰਾਓ ਅਤੇ ਅੰਕਲ ਸ਼ਰਵਣ ਕੁਮਾਰ ਨੇ ਮਾਰ ਦਿੱਤਾ ਸੀ। ਪ੍ਰਣਯ ਦੇ ਪਿਤਾ ਬਾਲਾਸਵਾਮੀ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਮਰਡਰ' ਦਾ ਵਿਰੋਧ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਰਾਮ ਗੋਪਾਲ ਦੀ ਫਿਲਮ ‘ਮਰਡਰ’ ਪ੍ਰਣਯ ਦੇ ਕਤਲ ਮਾਮਲੇ ਨੂੰ ਪ੍ਰਭਾਵਿਤ ਕਰੇਗੀ, ਕਿਉਂਕਿ ਪੁਲਿਸ ਇਸ ਮਾਮਲੇ ਵਿੱਚ ਅਜੇ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: 'ਦਿਲ ਬੇਚਾਰਾ' ਦੇ ਸੁਸ਼ਾਂਤ ਨੇ ਬਿਨਾਂ ਸਕ੍ਰਿਪਟ ਪੜ੍ਹੇ ਹਾਂ ਬੋਲ ਦਿੱਤਾ ਸੀ: ਮੁਕੇਸ਼ ਛਾਬੜਾ

ਬਾਲਾਸਵਾਮੀ ਦੀ ਅਪੀਲ 'ਤੇ ਸੁਣਵਾਈ ਕਰਦਿਆਂ ਨਾਲਗੌਂਡਾ ਦੀ ਸਪੈਸ਼ਲ ਐਸਸੀ/ਐਸਟੀ ਅਦਾਲਤ ਨੇ ਮਰਿਯਾਲਗੁਡਾ ਪੁਲਿਸ ਨੂੰ ਰਾਮ ਗੋਪਾਲ ਵਰਮਾ ਖ਼ਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਮ ਗੋਪਾਲ ਵਰਮਾ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਮ੍ਰਿਤਕ ਦੇ ਪਰਿਵਾਰ ਦੀਆਂ ਫੋਟੋਆਂ ਦੀ ਵਰਤੋਂ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.