ਚੇੱਨਈ: ਸੁਪਰਸਟਾਰ ਰਜਨੀਕਾਂਤ ਦਾ ਕਹਿਣਾ ਹੈ ਕਿ, ਭਾਰਤੀ ਜਨਤਾ ਪਾਰਟੀ (BJP) ਉਨ੍ਹਾਂ ਨੂੰ ਭਗਵੇਂ ਰੰਗ ਵਿੱਚ ਰੰਗਨਾ ਚਹਾਉਂਦੀ ਹੈ ਤੇ ਕੁਝ ਇਸ ਤਰ੍ਹਾ ਦੀ ਕੋਸ਼ਿਸ਼ BJP ਸੰਤ ਤਿਰੂਵਲੂਵਰ ਨਾਲ ਨਾਲ ਵੀ ਕੀਤੀ ਹੈ, ਪਰ ਸੱਚਾਈ ਇਹੀ ਹੈ ਕਿ ਨਾ ਸੰਤ ਤਿਰੂਵਲੂਵਰ ਅਤੇ ਨਾ ਹੀ ਮੈਂ ਭਾਰਤੀ ਜਨਤਾ ਪਾਰਟੀ ਦੇ ਜਾਲ ਵਿੱਚ ਆਵਾਂਗੇ। ਰਜਨੀਕਾਂਤ ਦਾ ਕਹਿਣਾ ਹੈ ਕਿ ਮੀਡੀਆ ਵਿੱਚ ਇਸ ਤਰ੍ਹਾ ਦਿਖਾਇਆ ਜਾ ਰਿਹਾ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹਾਂ, ਪਰ ਇਹ ਸਚਾਈ ਨਹੀਂ ਹੈ।
ਹੋਰ ਪੜ੍ਹੋ: ਅੰਗਦ ਕਰਨਗੇ ਏਕਤਾ ਨਾਲ ਨਵਾਂ ਪ੍ਰੋਜੈਕਟ
ਰਜਨੀਕਾਂਤ ਨੇ ਕਿਹਾ ਕਿ ਸੰਤ ਤਿਰੂਵਲੂਵਰ ਨੂੰ ਭਗਵਾ ਚੋਲਾ ਪਹਿਣਾ ਕੇ ਭਾਰਤੀ ਜਨਤਾ ਪਾਰਟੀ ਦਾ ਮਕਸਦ ਹੈ, ਪਰ ਇਹ ਬੇਕਾਰ ਦਾ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਧ ਕੇ ਕਈ ਹੋਰ ਮੁੱਦੇ ਪਏ ਹਨ, ਜਿਨ੍ਹਾਂ ਉੱਤੇ ਚਰਚਾ ਹੋਣੀ ਚਾਹੀਦੀ ਹੈ। ਅਯੁੱਧਿਆ ਮਾਮਲੇ ਉੱਤੇ ਆਉਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਰਜਨੀਕਾਂਤ ਨੇ ਜਨਤਾ ਨੂੰ ਸ਼ਾਂਤ ਰਹਿਣ ਅਤੇ ਕਾਨੂੰਨੀ ਫ਼ੈਸਲੇ ਨੂੰ ਮੰਨਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ: ਕੁਲਵਿੰਦਰ ਬਿੱਲੇ ਦਾ ਨਵਾਂ ਅੰਦਾਜ਼ ਸ਼ਿਪਰਾ ਦੇ ਨਾਲ
ਸੰਤ ਤਿਰੂਵਲੂਵਰ ਇੱਕ ਮਹਾਨ ਤਮਿਲ ਕਵੀ ਅਤੇ ਦਾਰਸ਼ਨਿਕ ਹਨ। ਉਨ੍ਹਾਂ ਦਾ ਤਮਿਲ ਸਾਹਿਤ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਨੂੰ ਦੱਖਣੀ ਭਾਰਤ ਦਾ ਕਬੀਰ ਵੀ ਕਿਹਾ ਜਾਂਦਾ ਹੈ। ਹਾਲ ਹੀ ਦੇ ਦਿਨਾਂ ਵਿੱਚ ਤਾਮਿਲਨਾਡੂ ਦੀ ਰਾਜਨੀਤਿਕ ਵਿੱਚ ਸੰਤ ਤਿਰੂਵਲੂਵਰ ਦੇ ਨਾਂਅ ਦੀ ਕਾਫ਼ੀ ਚਰਚਾ ਹੋ ਰਹੀ ਹੈ। ਤਾਮਿਲਨਾਡੂ ਦੇ ਰਾਜਨੀਤਿਕ ਦਲ ਸੰਤ ਤਿਰੂਵਲੂਵਰ ਨੂੰ ਆਪਣੇ ਨਾਲ ਜੋੜਿਆ ਹੋਇਆ ਦੇਖ ਰਹੇ ਹਨ।