ETV Bharat / sitara

ਪਾਕਿ ਮੰਤਰੀ ਸ਼ੀਰੀਨ ਮਜ਼ਾਰੀ ਨੇ ਪ੍ਰਿਅੰਕਾ ਚੋਪੜਾ ਨੂੰ 'UNICEF' 'ਚੋਂ ਕੱਢਣ ਦੀ ਕੀਤੀ ਮੰਗ - UNICEF

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜ਼ਾਰੀ ਨੇ ਪ੍ਰਿਅੰਕਾ ਨੂੰ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਰਾਜਦੂਤ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਪ੍ਰਿਅੰਕਾ ਚੋਪੜਾ
author img

By

Published : Aug 14, 2019, 7:00 PM IST

ਨਵੀਂ ਦਿੱਲੀ: ਬਾਲੀਵੁੱਡ ਦੀ ਦੇਸੀ ਗਰਲ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋ ਗਈ ਹੈ। ਹਾਲ ਹੀ ਵਿਚ, ਲਾਸ ਏਂਜਲਸ ਵਿੱਚ ਇੱਕ ਸਮਾਗਮ ਦੌਰਾਨ, ਜਦੋਂ ਇੱਕ ਪਾਕਿਸਤਾਨੀ ਔਰਤ ਨੇ ਪ੍ਰਿਅੰਕਾ ਨੂੰ ਪਖੰਡੀ ਦੱਸਿਆ, ਤਾਂ ਅਦਾਕਾਰਾ ਨੇ ਇੰਨਾ ਚੰਗਾ ਜਵਾਬ ਦਿੱਤਾ ਤਾਂ ਹਾਲ ਸੀਟੀਆਂ ਅਤੇ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ।

ਹੁਣ, ਪ੍ਰਿਅੰਕਾ ਦੇ ਉਕਤ ਜਵਾਬ ਨੂੰ ਵਿਵਾਦਾਂ ਵਿੱਚ ਬਦਲਦਿਆਂ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜਾਰੀ ਨੇ ਪ੍ਰਿਅੰਕਾ ਨੂੰ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਰਾਜਦੂਤ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਮਜਾਰੀ ਨੇ ਇੱਕ ਟਵੀਟ ਵਿੱਚ ਪ੍ਰਿਅੰਕਾ ਉੱਤੇ ਯੁੱਧ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ, 'UNICEF' ਨੂੰ ਤੁਰੰਤ ਪ੍ਰਿਅੰਕਾ ਚੋਪੜਾ ਨੂੰ ਇਸ ਦੇ ਰਾਜਦੂਤ ਵਜੋਂ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਉਸ ਨੇ ਭਾਰਤੀ ਫ਼ੌਜ ਤੇ ਮਾੜੀ ਮੋਦੀ ਸਰਕਾਰ ਦਾ ਸਮਰਥਨ ਕੀਤਾ ਹੈ।
ਪਾਕਿਸਤਾਨੀ ਮੰਤਰੀ ਦੀ ਇਸ ਨਾਰਾਜ਼ਗੀ ਦਾ ਕਾਰਨ ਪ੍ਰਿਅੰਕਾ ਵੱਲੋਂ ਇੱਕ ਪਾਕਿਸਤਾਨੀ ਲੜਕੀ ਨੂੰ ਦਿੱਤਾ ਗਿਆ ਉੱਤਮ ਜਵਾਬ ਸੀ। ਆਇਸ਼ਾ ਮਲਿਕ ਨਾਂਅ ਦੀ ਇਸ ਕੁੜੀ ਨੇ ਪ੍ਰਿਅੰਕਾ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਹੱਕ ਵਿੱਚ ਟਵੀਟ ਕਰਕੇ ਪਾਕਿਸਤਾਨ ਵਿਰੁੱਧ ਪਰਮਾਣੂ ਯੁੱਧ ਦੀ ਧਮਕੀ ਨੂੰ ਉਤਸ਼ਾਹਿਤ ਕੀਤਾ ਸੀ ਤੇ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਅੱਗੇ ਪੜ੍ਹੋ: ਪਾਕਿਸਤਾਨੀ ਨਾਰਾਜ਼ ਔਰਤ ਨੂੰ ਪ੍ਰਿਯੰਕਾ ਚੋਪੜਾ ਦਾ ਜਵਾਬ

ਪ੍ਰਿਅੰਕਾ ਚੋਪੜਾ ਨੇ ਪੂਰਾ ਸਵਾਲ ਸੁਣਨ ਤੋਂ ਬਾਅਦ ਜਵਾਬ ਦਿੰਦਿਆਂ ਕਿਹਾ ਕਿ, 'ਮੇਰੇ ਬਹੁਤ ਸਾਰੇ ਪ੍ਰਸ਼ੰਸਕ ਹਨ ਤੇ ਪਾਕਿਸਤਾਨ ਵਿੱਚ ਮੇਰੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਕਾਫ਼ੀ ਹੈ, ਇਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਮੈਂ ਭਾਰਤੀ ਹਾਂ, ਲੜਾਈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ ਤੇ ਮੈਂ ਇਸ ਦੇ ਹੱਕ ਵਿੱਕ ਨਹੀਂ ਹਾਂ, ਪਰ ਮੈਂ ਇੱਕ ਦੇਸ਼ ਭਗਤ ਹਾਂ. ਮੈਂ ਮੁਆਫ਼ੀ ਚਾਹੁੰਦੀ ਹਾਂ ਜੇ ਕਿਸੇ ਗੱਲ ਨੇ ਤੁਹਾਨੂੰ ਠੇਸ ਪਹੁੰਚਾਈ ਹੋਵੇ"। ਪ੍ਰਿਅੰਕਾ ਨੇ ਉਸੇ ਭਾਸ਼ਾ ਵਿੱਚ ਉਸ ਔਰਤ ਨੂੰ ਜਵਾਬ ਦਿੱਤਾ।

Intro:Body:

priyanka

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.