ETV Bharat / sitara

ਪ੍ਰਿਅੰਕਾ ਨੇ ਨਿਕ ਦੇ ਜਨਮਦਿਨ ਮੌਕੇ ਦਿੱਤਾ ਇੱਕ ਖ਼ਾਸ ਤੋਹਫਾ - bollywood latest news

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਖ਼ਾਸ ਤੋਹਫਾ ਦਿੱਤਾ। ਅਦਾਕਾਰਾ ਨੇ ਇੱਕ ਪਿਆਰੀ ਵੀਡੀਓ ਸਾਂਝੀ ਕਰਦਿਆਂ ਆਪਣੇ ਤੇ ਨਿਕ ਦੇ ਰਿਸ਼ਤੇ ਦੀ ਮਿਠਾਸ ਬਾਰੇ ਦੱਸਿਆ।

ਫ਼ੋਟੋ
author img

By

Published : Sep 17, 2019, 2:28 PM IST

ਮੁੰਬਈ: ਨਿਕ ਜੋਨਸ ਦੇ 27ਵੇਂ ਜਨਮਦਿਨ 'ਤੇ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਪਿਆਰੇ ਅਤੇ ਮਿੱਠੇ ਸੰਦੇਸ਼ ਨੇ ਇਸ ਵੀਡੀਓ ਨੂੰ ਹੋਰ ਵੀ ਖ਼ਾਸ ਬਣਾਇਆ। ਪ੍ਰਿਅੰਕਾ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਨਿਕ ਦੇ ਜਨਮਦਿਨ ਨੂੰ ਹੋਰ ਵੀ ਖ਼ਾਸ ਬਣਾਇਆ। ਇਹ ਵੀਡਿਓ ਨਿਕ ਦੇ ਜੀਵਨ ਬਾਰੇ ਕਈ ਵਿਸ਼ੇਸ਼ ਮੌਕਿਆਂ ਦਾ ਸੰਗ੍ਰਹਿ ਹੈ। ਨਿਕ ਦੇ ਮਿਊਜ਼ਿਕ ਸਮਾਰੋਹ ਤੋਂ ਲੈ ਕੇ ਉਸ ਦੇ ਪਰਿਵਾਰ ਤੱਕ ਦੀਆਂ ਤਸਵੀਰਾਂ ਦੇ ਨਾਲ, ਇਹ ਵੀਡੀਓ ਸਭ ਤੋਂ ਪਿਆਰਾ ਤੋਹਫ਼ਾ ਹੈ ਜੋ ਇੱਕ ਪਤੀ ਆਪਣੇ ਜਨਮਦਿਨ 'ਤੇ ਉਮੀਦ ਕਰਦਾ ਹੈ।

ਹੋਰ ਪੜ੍ਹੋ: HappyBirthdayNickJonas: 13 ਸਾਲ ਦੀ ਉਮਰ 'ਚ ਆਈ ਸੀ ਨਿਕ ਦੀ ਪਹਿਲੀ ਐਲਬਮ

ਇਸ ਤੋਂ ਇਲਾਵਾ, ਵੀਡੀਓ ਵਿੱਚ ਮੁੱਖ ਖਿੱਚ ਦਾ ਕੇਂਦਰ ਇਸ ਪਿਆਰ ਭਰੇ ਜੋੜੇ ਦੀਆਂ ਤਸਵੀਰਾਂ ਰਹੀਆ। ਇਹ ਵੀਡੀਓ ਕਾਨਸ ਲੁੱਕ ਤੋਂ ਲੈ ਕੇ ਪੀਡੀਏ ਤੱਕ ਦੇ ਯਾਦਗਰ ਪਲਾਂ ਨੂੰ ਕਵਰ ਕਰਦਿਆਂ, ਇੱਕ ਖ਼ਾਸ ਤੋਹਫ਼ਾ ਬਣ ਗਿਆ।

ਅਦਾਕਾਰਾ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ, 'ਮੇਰੀ ਜ਼ਿੰਦਗੀ ਦਾ ਪ੍ਰਕਾਸ਼, ਹਰ ਦਿਨ ਤੁਹਾਡੇ ਨਾਲ ਖ਼ੂਬਸੂਰਤ ਹੈ। ਤੁਸੀ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਹੋ, ਮੇਰੇ ਵੱਲੋਂ ਹੁਣ ਤੱਕ ਦੇ ਸਭ ਤੋਂ ਪਿਆਰ ਕਰਨ ਵਾਲੇ ਵਿਅਕਤੀ ਦਾ ਧੰਨਵਾਦ। ਮੇਰਾ ਹੋਣ ਲਈ ਧੰਨਵਾਦ! ਜਨਮਦਿਨ ਮੁਬਾਰਕ 'ਜਾਨ'! 'ਆਈ ਲਵ ਯੂ ਨਿਕ ਜੋਨਸ'।

ਫਿਲਹਾਲ ਨਿਕ ਜੋਨਸ ਆਪਣੇ ਭਰਾਵਾਂ ਨਾਲ 'ਹੈਪੀਨੇਸ ਬਿਗਿਨਜ਼' ਟੂਰ 'ਚ ਰੁੱਝੇ ਹੋਏ ਹਨ। ਜਦ ਕਿ ਪ੍ਰਿਅੰਕਾ ਚੋਪੜਾ ਨੂੰ ਹਾਲ ਹੀ ਵਿੱਚ ਟੋਰਾਂਟੋ ਫ਼ਿਲਮ ਫੈਸਟੀਵਲ ਵਿੱਚ ‘ਦਿ ਸਕਾਈ ਇਜ਼ ਪਿੰਕ’ ਦੇ ਵਰਲਡ ਪ੍ਰੀਮੀਅਰ ਵਿੱਚ ਦੇਖਿਆ ਗਿਆ ਸੀ।

Intro:Body:

Arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.