ਹੈਦਰਾਬਾਦ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਮਹਿਜ਼ ਚਾਰ ਮਹੀਨੇ ਹੀ ਹੋਏ ਹਨ ਅਤੇ ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ। ਯੂਐੱਸ ਦੀ OK ਮੈਗੇਜ਼ੀਨ ਦੇ ਮੁਤਾਬਕ ਨਿਕ ਅਤੇ ਪ੍ਰਿਯੰਕਾ ਦੇ ਵਿੱਚ ਲੜਾਈਆਂ ਹੋ ਰਹੀਆਂ ਹਨ ਅਤੇ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
ਮੈਗਜ਼ੀਨ ਦੇ ਰਿਪੋਰਟਰਾਂ ਨੇ ਇਸ ਖ਼ਬਰ 'ਤੇ ਇਹ ਵੀ ਕਿਹਾ ਹੈ ਕਿ ਦੋਹਾਂ ਨੇ ਵਿਆਹ ਨੂੰ ਲੈ ਕੇ ਜਲਦਬਾਜ਼ੀ ਕੀਤੀ ਸੀ। ਇੱਕ-ਦੂਜੇ ਨੂੰ ਸਮਝਣ ਦਾ ਮੌਕਾ ਨਹੀਂ ਦਿੱਤਾ ਸੀ। ਇਹ ਹੀ ਕਾਰਨ ਰਿਹਾ ਦੋਵੇਂ ਨਿੱਕੀ-ਨਿੱਕੀ ਗੱਲ 'ਤੇ ਲੜਨ ਲੱਗ ਪਏ।
ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋਨਸ ਪਰਿਵਾਰ ਨੂੰ ਲੱਗਦਾ ਸੀ ਕਿ ਪ੍ਰਿਯੰਕਾ ਇੱਕ ਸਮਝਦਾਰ ਕੁੜੀ ਹੈ। ਸੇਟਲ ਹੋਂਣ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਬਾਰੇ ਸੋਚੇਗੀ ਪਰ ਹੁਣ ਜੋਨਸ ਪਰਿਵਾਰ ਨੂੰ ਲੱਗਦਾ ਹੈ ਕਿ ਉਹ 21 ਸਾਲ ਦੀ ਕੁੜੀ ਵਾਂਗ ਰਹਿੰਦੀ ਹੈ।
- " class="align-text-top noRightClick twitterSection" data="
">
ਦੂਜੇ ਪਾਸੇ, ਇਸ ਰਿਪੋਰਟ ਤੋਂ ਵੱਖ ਪ੍ਰਿਯੰਕਾ ਦੇ ਕਰੀਬੀਆਂ ਮੁਤਾਬਕ ਇਸ ਖ਼ਬਰ 'ਚ ਕੋਈ ਸੱਚਾਈ ਨਹੀਂ ਹੈ। ਦੋਵੇਂ ਇੱਕਠੇ ਕਾਫ਼ੀ ਖੁਸ਼ ਹਨ ਅਤੇ ਇਸ ਸਮੇਂ ਪ੍ਰਿਯੰਕਾ ਚੋਪੜਾ ਮਿਆਮੀ 'ਚ ਆਪਣੇ ਸਹੁਰੇ ਪਰਿਵਾਰ ਨਾਲ ਵੇਕੇਸ਼ਨ ਦਾ ਅਨੰਦ ਲੈ ਰਹੀ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਦਸੰਬਰ 'ਚ ਜੋਧਪੁਰ ਦੇ ਉਮੈਦ ਭਵਨ ਪੈਲੇਸ 'ਚ ਹੋਇਆ ਸੀ। ਦੋਹਾਂ ਨੇ ਹਿੰਦੂ ਅਤੇ ਕ੍ਰਿਸਚਨ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ।