ਮੁੰਬਈ: ਪ੍ਰਭੂ ਦੇਵਾ ਬਾਲੀਵੁੱਡ 'ਚ ਬਤੌਰ ਨਿਰਦੇਸ਼ਕ ਸਲਮਾਨ ਖਾਨ ਦੀ ਫ਼ਿਲਮ 'ਦਬੰਗ 3' ਨਾਲ ਵਾਪਸੀ ਕਰ ਰਹੇ ਹਨ। ਪ੍ਰਭੂ ਦੇਵਾ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਨੂੰ ਇਸ ਆਉਣ ਵਾਲੀ ਫ਼ਿਲਮ ਵਿੱਚ ਬਿਲਕੁਲ ਉਸੇ ਤਰ੍ਹਾਂ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਦਰਸ਼ਕ ਉਸ ਨੂੰ ਵੇਖਣਾ ਚਾਹੁੰਦੇ ਹਨ। ਪ੍ਰਭੂ ਦੇਵਾ ਨੇ ਇੱਕ ਮੀਡੀਆ ਏਜੰਸੀ ਨੂੰ ਇੰਟਰਵਿਊ 'ਚ ਕਿਹਾ, "ਇਹ ਪੂਰੀ ਤਰ੍ਹਾਂ ਸਲਮਾਨ ਖ਼ਾਨ ਦੀ ਫ਼ਿਲਮ ਹੈ। ਤੁਸੀਂ ਸਲਮਾਨ ਨੂੰ ਕਿਵੇਂ ਵੇਖਣਾ ਚਾਹੁੰਦੇ ਹੋ, ਮੈਂ ਉਸ ਨੂੰ ਕਿਸ ਅੰਦਾਜ਼ ਚਾਹੁੰਦਾ ਹਾਂ ਅਤੇ ਹਰ ਕੋਈ ਉਸਨੂੰ ਕਿਵੇਂ ਦੇਖਣਾ ਪਸੰਦ ਕਰੇਗਾ - ਫਿਲਮ ਇਸ 'ਤੇ ਹੀ ਆਧਾਰਿਤ ਹੈ।ਚੁਲਬੁਲ ਚੁਲਬੁਲ ਵਰਗਾ ਹੀ ਹੈ। ਜੇਕਰ ਇਸ ਵਿੱਚ ਬਦਲਾਅ ਲੈਕੇ ਆਇਆ ਜਾਂਦਾ,ਤਾਂ ਲੋਕ ਸ਼ਾਇਦ ਇਸ ਨੂੰ ਪਸੰਦ ਨਹੀਂ ਕਰਨਗੇ।
'ਦਬੰਗ 3' ਹਾਲ ਹੀ ਵਿੱਚ ਵਿਵਾਦਾਂ ਵਿੱਚ ਘਿਰ ਗਈ ਸੀ ਜਦੋਂ ਕੁਝ ਭਾਗਾਂ ਵਿੱਚ ਗੀਤ 'ਹੁੱਡ ਹੁੱਡ ਹੁੱਡ ਦਬੰਗ' 'ਤੇ ਇਤਰਾਜ਼ ਜਾਹਿਰ ਕਰਦਿਆਂ ਇਹ ਕਿਹਾ ਹੈ ਕਿ ਗੀਤ ਦੇ ਕੁਝ ਦ੍ਰਿਸ਼ਾਂ ਵਿੱਚ ਭਗਵਾ ਪਹਿਨੇ ਸਾਧੂ ਗਿਟਾਰਾਂ ਨਾਲ ਨੱਚਦੇ ਹੋਏ ਦਿਖਾਈ ਦਿੱਤੇ ਸਨ। ਇਸ 'ਤੇ ਨਿਰਦੇਸ਼ਕ ਨੇ ਕਿਹਾ, "ਜੇ ਮੈਂ ਇਸ ਬਾਰੇ ਕੁਝ ਕਹਿੰਦਾ ਹਾਂ ਤਾਂ ਇਹ ਵਿਵਾਦ ਹੋਰ ਵਧਾਏਗਾ। ਜੇ ਮੈਂ ਇਸ ਸਮੇਂ ਕੁਝ ਵੀ ਟਿੱਪਣੀ ਕਰਦਾ ਹਾਂ - ਚੰਗਾ ਜਾਂ ਮਾੜਾ - ਤਾਂ ਉਹ ਕਹਿਣਗੇ ਕਿ ਤੁਸੀਂ ਅਜਿਹਾ ਕਿਉਂ ਕਿਹਾ ਹੈ? ਇਸ ਪਲ ਲਈ ਇਹ ਹੀ ਸਹੀ ਹੈ, "ਫ਼ਿਲਮ ਰੀਲੀਜ਼ ਹੋਣ ਦਿਓ। ”
ਵਿਵਾਦਾਂ ਤੋਂ ਪਰੇ ਪ੍ਰਭੂ ਦੇਵਾ ਆਪਣੀ ਫ਼ਿਲਮ ਦੀ ਰਚਨਾਤਮਕਤਾ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ। ਦਬੰਗ ਫ੍ਰੈਂਚਾਇਜ਼ੀ ਦੀਆਂ ਫਿਲਮਾਂ ਵਿੱਚ ਜ਼ਿਆਦਾਤਰ ਐਕਸ਼ਨ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ, "ਫ਼ਿਲਮ ਦੀ ਇੱਕ ਬਹੁਤ ਵੱਧੀਆ ਪ੍ਰੇਮ ਕਹਾਣੀ ਵੀ ਹੈ। ਇਹ ਮੁੱਖ ਤੌਰ 'ਤੇ ਇਸ ਬਾਰੇ ਗੱਲ ਕਰਦੀ ਹੈ ਕਿ ਕਿਵੇਂ ਚੂਲਬੁਲ ਪਾਂਡੇ ਚੁੱਲਬੁਲ ਪਾਂਡੇ ਬਣੇ।"
ਵਰਣਨਯੋਗ ਹੈ ਕਿ ਪ੍ਰਭੂ ਦੇਵਾ ਇਸ ਤੋਂ ਪਹਿਲਾਂ 2009 ਵਿੱਚ ਆਈ ਫ਼ਿਲਮ ‘ਵਾਂਟੇਡ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ, ਜਿਸ ਵਿੱਚ ਸਲਮਾਨ ਖ਼ਾਨ ਵੀ ਮੁੱਖ ਭੂਮਿਕਾ ਵਿੱਚ ਸਨ। ਪ੍ਰਭੂ ਦੇਵਾ ਨੇ ਸੁਪਰਸਟਾਰਾਂ ਨਾਲ ਕੰਮ ਕਰਨ ਦੇ ਆਪਣੇ ਤਜ਼ੁਰਬੇ ਨੂੰ ਸਾਂਝਾ ਕੀਤਾ।
ਪ੍ਰਭੂ ਦੇਵਾ ਨੇ ਕਿਹਾ, "ਹੁਣ ਉਹ ਜ਼ਿਆਦਾ ਸਮਝਦੇ ਹਨ ਕਿਉਂਕਿ ਹੁਣ ਉਹ ਸਕ੍ਰਿਪਟ ਤੋਂ ਇਲਾਵਾ ਫ਼ਿਲਮ ਨਿਰਮਾਨ ਨੂੰ ਵੀ ਸਮਝਦੇ ਹਨ ਅਤੇ ਇੱਕ ਟੈਕਨੀਸ਼ੀਅਨ ਦੇ ਕੰਮ ਨੂੰ ਵੀ ਜਾਣਦੇ ਹਨ।"
ਪ੍ਰਭੂ ਦੇਵਾ ਨੇ ਅੱਗੇ ਕਿਹਾ, "ਸਲਮਾਨ ਖ਼ਾਨ ਨਾਲ ਕੰਮ ਕਰਨਾ ਬਹੁਤ ਸੌਖਾ ਹੈ। ਜਦੋਂ ਉਹ ਕੈਮਰੇ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਇੱਕ ਵੱਖਰੇ ਹੀ ਵਿਅਕਤੀ ਬਣ ਜਾਂਦੇ ਹਨ।"
'ਦਬੰਗ 3' ਵਿੱਚ ਸਲਮਾਨ ਦੇ ਨਾਲ ਸੋਨਾਕਸ਼ੀ ਸਿਨਹਾ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 20 ਦਸੰਬਰ ਨੂੰ ਰੀਲੀਜ਼ ਹੋਵੇਗੀ।