ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 'ਬੈਂਡ ਬਾਜਾ ਬਾਰਾਤ' ਦੇ ਆਪਣੇ ਵਰਜਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪੋਸਟ ਦੇ ਨਾਲ ਸਾਂਝਾ ਕੀਤਾ ਹੈ।
- " class="align-text-top noRightClick twitterSection" data="
">
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ। ਫ਼ੋਟੋ ਵਿੱਚ, ਉਹ ਇੱਕ ਕਾਲੇ ਰੰਗ ਦੀ ਡ੍ਰੈਸ ਵਿੱਚ ਨਜ਼ਰ ਆ ਰਹੀ ਤੇ ਸਿਰ 'ਤੇ ਉਨ੍ਹਾਂ ਨੇ ਟੋਪੀ ਪਾਈ ਹੋਈ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, "ਬੈਂਡ ਬਾਜਾ ਬਾਰਾਤ (ਮੇਰਾ ਵਰਜਨ)।"
ਅਦਾਕਾਰਾ ਨੂੰ ਆਖਿਰੀ ਵਾਰ ਫ਼ਿਲਮ 'ਜਬਰੀਆ ਜੋੜੀ' ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਉਹ ਫ਼ਿਲਮ 'ਸੰਦੀਪ ਔਰ ਪਿੰਕੀ ਫਰਾਰ', ਹਾਲੀਵੁੱਡ ਫ਼ਿਲਮ 'ਦ ਗਰਲ ਆਨ ਦ ਟ੍ਰੇਨ' ਦੀ ਰੀਮੇਕ ਤੇ 'ਸਾਈਨਾ ਪਾਈਪਲਾਈਨ' ਵਿੱਚ ਨਜ਼ਰ ਆਵੇਗੀ।
ਹੋਰ ਪੜ੍ਹੋ: ਦਰਿਆਦਿਲ ਸੋਨੂੰ ਸੂਦ ਨੇ ਪਤਨੀ ਦੇ ਅੰਤਮ ਸੰਸਕਾਰ ਲਈ ਪਤੀ ਨੂੰ ਪੰਹੁਚਿਆ ਘਰ
ਉਨ੍ਹਾਂ ਦੀ ਫ਼ਿਲਮ 'ਸੰਦੀਪ ਔਰ ਪਿੰਕੀ ਫਰਾਰ' 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਲੌਕਡਾਊਨ ਕਾਰਨ ਉਨ੍ਹਾਂ ਦੀ ਫ਼ਿਲਮ ਨੂੰ ਰੋਕਣਾ ਪਿਆ।