ਮੁੰਬਈ- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੇ ਬਾਰੇ ਇਕ ਖੁਲਾਸਾ ਕੀਤਾ ਹੈ। ਉਸਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਜਦੋਂ ਉਹ ਵੈਨਿਟੀ ਵੈਨ ਵਿੱਚ ਇਕੱਲੀ ਹੁੰਦੀ ਹੈ ਤਾਂ ਉਹ ਕੀ ਕਰਦੀ ਹੈ।
ਪਰਿਣੀਤੀ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣਏ ਸਾਈਜ਼ ਤੋਂ ਵੱਡੀ ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਬਲੈਕ ਪੈਂਟ 'ਚ ਸ਼ੀਸ਼ੇ ਸਾਹਮਣੇ ਸੈਲਫੀ ਲੈਂਦੀ ਦਿਖਾਈ ਦੇ ਰਹੀ ਹੈ। ਇਸ ਫੋਟੋ ਦੇ ਨਾਲ ਕੈਪਸ਼ਨ ਵਿੱਚ, ਉਸਨੇ ਲਿਖਿਆ, "ਜਦੋਂ ਉਹ ਮੈਨੂੰ ਵੈਨ ਵਿੱਚ ਇਕੱਲਾ ਛੱਡ ਦਿੰਦੇ ਹਨ।"
ਪਰਿਣੀਤੀ ਦੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿਚ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋਈ ਫਿਲਮ 'ਦਿ ਗਰਲ ਆਨ ਟ੍ਰੇਨ' ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਸ ਦੀਆਂ ਫਿਲਮਾਂ 'ਸੰਦੀਪ ਅਤੇ ਪਿੰਕੀ ਫਰਾਰ' ਵੀ ਇਸ ਸੂਚੀ ਵਿਚ ਸ਼ਾਮਲ ਹਨ।
ਹੁਣ ਉਹ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸਾਇਨਾ' ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਮੋਲ ਗੁਪਤਾ ਕਰ ਰਹੇ ਹਨ ਅਤੇ 26 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।