ਮੁੰਬਈ: cardiff international film festival 2019 ਵਿੱਚ ਨਵਾਜ਼ੂਦੀਨ ਸਿੱਦੀਕੀ ਨੂੰ ਸਨਮਾਨਿਤ ਕੀਤਾ ਜਾਵੇਗਾ। ਕਈ ਹਿੱਟ ਬਾਲੀਵੁੱਡ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਚੁੱਕੇ ਨਵਾਜ਼ ਨੂੰ Wales ਵਿੱਚ ਇੱਕ ਪ੍ਰੋਗਰਾਮ 'ਚ golden dragon award ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਪੁਰਸਕਾਰ ਵਿਸ਼ਵ ਸਿਨੇਮਾ ਵਿੱਚ ਪਾਏ ਯੋਗਦਾਨ ਲਈ ਦਿੱਤਾ ਜਾਵੇਗਾ। ਨਵਾਜ਼ ਇਸ ਸਮੇਂ 'ਮੋਤੀਚੂਰ ਚਕਨਾਚੂਰ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਨਵਾਜ਼ ਤੋਂ ਇਲਾਵਾ ਆਥੀਆ ਸ਼ੈੱਟੀ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ।
ਵਿਸ਼ਵ ਸਿਨੇਮਾ ਵਿੱਚ ਯੋਗਦਾਨ ਲਈ ਮਿਲੇਗਾ ਪੁਰਸਕਾਰ
1. ਨਵਾਜ਼ੂਦੀਨ 24 ਤੋਂ 27 ਅਕਤੂਬਰ ਤੱਕ Wales ਵਿੱਚ ਹੋਣ ਵਾਲੇ cardiff film festival ਲਈ ਉਤਸ਼ਾਹਤ ਹਨ। ਨਵਾਜ਼ ਦਾ ਕਹਿਣਾ ਹੈ ਕਿ "ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ ਤੇ ਸਮਾਰੋਹ 'ਤੇ ਜਾਣ ਦੀ ਤਿਆਰੀ ਕਰ ਰਿਹਾ ਹਾਂ"। ਇਹ “golden dragon award” ਨਵਾਜ਼ ਨੂੰ ਉਨ੍ਹਾਂ ਦੇ ਵਿਸ਼ਵ ਸਿਨੇਮਾ ਵਿੱਚ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਕਾਰਡਿਫ਼ ਫ਼ਿਲਮ ਫੈਸਟੀਵਲ ਦੇ ਸੰਸਥਾਪਕ ਰਾਹਿਲ ਅੱਬਾਸ ਨੇ ਕਿਹਾ ਕਿ ਨਵਾਜ਼ ਉਨ੍ਹਾਂ ਦੇ ਵਿਸ਼ੇਸ਼ ਮਹਿਮਾਨ ਹਨ।
ਹੋਰ ਪੜ੍ਹੋ: ਦ੍ਰੋਪਦੀ ਨੂੰ ਮੁੱਖ ਰੱਖਦਿਆਂ ਬਣੇਗੀ ਫ਼ਿਲਮ ਮਹਾਭਾਰਤ
2. ਬਾਲੀਵੁੱਡ ਵਿੱਚ ਬਹੁਤ ਹੀ ਮਾਮੂਲੀ ਭੂਮਿਕਾਵਾਂ ਨਾਲ ਸ਼ੁਰੂਆਤ ਕਰਨ ਵਾਲੇ ਨਵਾਜ਼ੂਦੀਨ ਇਸ ਸਮੇਂ ਇੰਡਸਟਰੀ ਦੇ ਇੱਕ ਡਿੰਮਾਡਿੰਗ ਕਲਾਕਾਰ ਹਨ। ਨਵਾਜ਼ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਆਮਿਰ ਖ਼ਾਨ ਦੀ ਫ਼ਿਲਮ “ਸਰਫਰੋਸ਼” ਨਾਲ ਕੀਤੀ ਸੀ। ਹਾਲਾਂਕਿ, ਉਸ ਨੂੰ ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਤ "ਗੈਂਗਸ ਆਫ਼ ਵਾਸੇਪੁਰ" ਨਾਲ ਬਾਲੀਵੁੱਡ 'ਚ ਪਛਾਣ ਮਿਲੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਫੈਜ਼ਲ ਖ਼ਾਨ ਦਾ ਕਿਰਦਾਰ ਨਿਭਾਇਆ ਸੀ।
ਬੇਟੀ ਲਈ ਇਮੇਜ਼ ਬਦਲਣਾ ਚਾਹੁੰਦੇ ਹਨ ਨਵਾਜ਼
ਲੰਮੇ ਸਮੇਂ ਤੋਂ ਅਪਰਾਧਿਕ ਫ਼ਿਲਮਾਂ ਅਤੇ ਵੈੱਬ ਸੀਰੀਜ਼ ਕਰ ਰਹੇ ਨਵਾਜ਼ੂਦੀਨ ਨੇ 2 ਸਾਲਾਂ ਲਈ ਵੈੱਬ ਸੀਰੀਜ਼ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਫੈਸਲਾ ਆਪਣੀ ਬੇਟੀ ਸ਼ੋਰਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ। ਨਵਾਜ਼ ਦੇ ਅਨੁਸਾਰ, ਉਸ ਦੀ ਬੇਟੀ ਅਜੇ ਵੀ ਛੋਟੀ ਹੈ ਅਤੇ ਉਸ ਨੂੰ ਹਾਲੇ ਅਜਿਹੇ ਵੈੱਬ ਸ਼ੋਅ ਨਹੀਂ ਦਿਖਾਏ ਜਾ ਸਕਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਇਸ ਸੰਬੰਧੀ ਲੇਖਕਾਂ ਨੂੰ ਨਿਰਦੇਸ਼ ਵੀ ਦਿੱਤੇ ਹਨ।