ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦੀ ਡਿਜੀਟਲ ਰਿਲੀਜ ਦੇ ਐਲਾਨ ਤੋਂ ਬਾਅਦ ਫਿਲਮ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਵੀਰਵਾਰ ਨੂੰ ਸਵਰਗਵਾਸੀ ਅਦਾਕਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਨੇ ਪੂਰੀ ਫਿਲਮ ਨੂੰ ਬਣਨ ਦੌਰਾਨ ਕਿਸ ਤਰ੍ਹਾਂ ਆਪਣਾ ਪਿਆਰ ਤੇ ਸਮਰਥਨ ਦਿੱਤਾ।
-
🙏🏽🤗 pic.twitter.com/y8Z5xz2fmI
— Mukesh Chhabra CSA (@CastingChhabra) June 25, 2020 " class="align-text-top noRightClick twitterSection" data="
">🙏🏽🤗 pic.twitter.com/y8Z5xz2fmI
— Mukesh Chhabra CSA (@CastingChhabra) June 25, 2020🙏🏽🤗 pic.twitter.com/y8Z5xz2fmI
— Mukesh Chhabra CSA (@CastingChhabra) June 25, 2020
ਟਵਿੱਟਰ 'ਤੇ ਸਾਂਝੇ ਕੀਤੇ ਪੋਸਟਰ 'ਤੇ ਛਾਬੜਾ ਨੇ ਲਿਖਿਆ ਕਿ 'ਕਿਆ ਪੋ ਛੇ' ਅਦਾਕਾਰ ਉਨ੍ਹਾਂ ਦੇ ਨਿਰਦੇਸ਼ਕ ਦੀ ਪਹਿਲੀ ਫਿਲਮ ਦਾ 'ਹੀਰੋ' ਨਹੀਂ ਬਲਕਿ ਨਿਰਦੇਸ਼ਕ ਨੇ ਉਸ ਨੂੰ ਆਪਣਾ 'ਪਿਆਰਾ ਮਿੱਤਰ' ਦੱਸਿਆ, ਜੋ ਛਾਬੜਾ ਦੇ ਨਾਲ ਮੁਸ਼ਕਲ ਸਮੇਂ 'ਚ ਨਾਲ ਖੜਿਆ ਸੀ।
ਅੱਗੇ ਲਿਖਿਆ ਕਿ ਅਸੀਂ ਕਰੀਬ ਸੀ ''ਕਿਆ ਪੋ ਛੇ' ਤੋਂ ਲੈ ਕੇ 'ਦਿਲ ਬੇਚਾਰਾ' ਤੱਕ। ਉਸ ਨੇ ਵਾਅਦਾ ਕੀਤੀ ਸੀ ਕਿ ਉਹ ਮੇਰੀ ਪਹਿਲੀ ਫਿਲਮ 'ਚ ਹੋਵੇਗਾ। ਕਈ ਸਾਰੇ ਪਲੈਨਸ ਇਕੱਠੇ ਬਣਾਏ ਸੀ ਤੇ ਇਕਠੇ ਹੀ ਕੁਝ ਸਪਨੇ ਵੀ ਦੇਖੇ ਸੀ ਪਰ ਇਸ ਦੀ ਕਦੇ ਵੀ ਕਲਪਨਾ ਨਹੀਂ ਸੀ ਕੀਤੀ ਕਿ ਇਹ ਫਿਲਮ ਮੈਂ ਉਸ ਦੇ ਬਿਨਾਂ ਹੀ ਰਿਲੀਜ਼ ਕਰੂਗਾਂ।
‘ਮੈਂ ਖੁਸ਼ ਹਾਂ ਕਿ ਨਿਰਮਾਤਾਵਾਂ ਨੇ ਇਸ ਨੂੰ ਹਰ ਕਿਸੇ ਨੂੰ ਦੇਖਣ ਲਈ ਉਪਲੱਬਧ ਕਰਵਾਇਆ। ਮੇਰੇ ਦੋਸਤ, ਅਸੀਂ ਤੁਹਾਨੂੰ ਪਿਆਰ ਤੇ ਸੈਲਿਬ੍ਰੇਟ ਕਰਾਂਗੇ। ਮੈਂ ਤੁਹਾਡੀ ਖੂਬਸੂਰਤ ਮੁਸਕਾਨ ਦੇ ਨਾਲ ਤੁਹਾਨੂੰ ਉੱਪਰੋਂ ਦੀ ਅਸੀਸਾਂ ਦਿੰਦੇ ਵੇਖ ਸਕਦਾ ਹਾਂ।
ਅੱਗੇ ਲਿਖਿਆ ਕਿ ਸੁਸ਼ਾਂਤ ਤੇ ਉਸ ਦੇ ਸਿਨੇਮਾ ਪ੍ਰੇਮੀਆਂ ਦੇ ਲਈ ਇਹ ਫਿਲਮ ਸਾਰੇ ਗਾਹਕਾਂ ਤੇ ਗੈਰ-ਗਾਹਕਾਂ ਲਈ ਪ੍ਰਦਾਨ ਕੀਤੀ ਗਈ। ਬੀਤੇ ਦਿਨੀਂ ਹੋਏ ਐਲਾਨ 'ਚ ਫਿਲਮ ਨੂੰ ਡਿਜਨੀ ਪਲੱਸ ਹੌਟਸਟਾਰ 'ਤੇ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਨਾਲ ਨਵਾਂ ਪੋਸਟਰ ਵੀ ਸਾਹਮਣੇ ਆਇਆ ਹੈ ਜਿਸ 'ਚ ਸੁਸ਼ਾਂਤ ਸਿੰਘ ਬੈਠੇ ਹੋਏ ਹਨ ਤੇ ਸੰਜਨਾ ਸਂਘੀ ਉਨ੍ਹਾਂ ਦੇ ਕੰਧੇ ਤੇ ਹੱਥ 'ਤੇ ਆਰਾਮ ਕਰ ਰਹੀ ਹੈ।
ਛਾਬੜਾ ਦੁਆਰਾ ਨਿਰਦੇਸਿਤ, ਰੋਮਾਂਟਿਕ ਫਿਲਮ ਜੌਨ ਗ੍ਰੀਨ ਦੇ ਮਸ਼ਹੂਰ ਨਾਵਲ 'ਦਿ ਫਾਲਟ ਇਨ ਅਵਰ ਸਟਾਰਜ਼' 'ਤੇ ਅਧਾਰਤ ਹੈ, ਜਿਸ' ਚ ਸੈਫ ਅਲੀ ਖ਼ਾਨ ਵੀ ਇੱਕ ਵਿਸ਼ੇਸ਼ ਰੂਪ 'ਚ ਨਜ਼ਰ ਆਉਣਗੇ।
ਇਹ ਫਿਲਮ ਪਹਿਲਾਂ 8 ਮਈ ਨੂੰ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਵਾਇਰਸ ਲੌਕਡਾਊਨ ਦੇ ਕਾਰਨ ਇਹ ਨਹੀਂ ਹੋ ਸਕਿਆ ਅਤੇ ਹੁਣ ਇਸ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਨੂੰ ਮੀਡੀਆ ਬਾਰੇ ਗ਼ਲਤ ਨਹੀਂ ਸੀ ਬੋਲਣਾ ਚਾਹੀਦਾ: ਨਿਰਮਲ ਸਿੱਧੂ