ਮੁੰਬਈ: ਨਵਾਜ਼ੁਦੀਨ ਸਿਦੀਕੀ ਦੀ ਆਉਣ ਵਾਲੀ ਨਵੀਂ ਫ਼ਿਲਮ 'ਮੋਤੀਚੁਰ ਚਕਨਾਚੂਰ' ਦੇ ਨਿਰਦੇਸ਼ਕ ਦੇਬਾਮਿੱਤਰ ਬਿਸਵਾਲ 'ਤੇ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਉਸ 'ਤੇ ਦੋਸ਼ ਹੈ ਕਿ, ਉਸ ਨੇ ਧੋਖਾਧੜੀ ਨਾਲ ਬਿਹਾਰ ਦੇ ਇੱਕ Distributor ਨੂੰ ਫ਼ਿਲਮ ਦੇ ਅਧਿਕਾਰ ਵੇਚੇ। ਨਿਰਦੇਸ਼ਕ ਉੱਤੇ ਇਲਜ਼ਾਮ ਹੈ ਕਿ, ਉਸ ਨੇ ਬਿਹਾਰ ਦੇ ਵਿਤਰਕਾਂ ਤੋਂ 32 ਲੱਖ ਰੁਪਏ ਲਏ ਅਤੇ ਬਿਨਾਂ ਕਿਸੇ ਅਧਿਕਾਰ ਦੇ ਝੂਠੇ ਤਰੀਕੇ ਨਾਲ ਫ਼ਿਲਮ ਦੇ ਅਧਿਕਾਰ ਵੇਚਣ ਦੀ ਕੋਸ਼ਿਸ਼ ਕੀਤੀ।
ਹੋਰ ਪੜ੍ਹੋ: ਸਿਤਾਰਿਆਂ ਨੇ ਦਿੱਤੀਆਂ ਗੁਰਪੁਰਬ ਦੀਆਂ ਵਧਾਈਆਂ
ਬਿਹਾਰ ਦੀ ਛਪਰਾ ਦੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ, ਬਿਸਵਾਲ ਨੇ ਜਾਅਲੀ ਪੈਸੇ ਲੈਣ ਅਤੇ ਫ਼ਿਲਮ ਦੇ ਅਧਿਕਾਰ ਵੇਚਣ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਸਟੂਡੀਓ ਅਤੇ ਪ੍ਰੋਡਕਸ਼ਨ ਹਾਊਸ ਦੀ ਜਾਣਕਾਰੀ ਤੋਂ ਬਿਨਾਂ ਅਜਿਹਾ ਕੀਤਾ ਹੈ।
ਹੋਰ ਪੜ੍ਹੋ: ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੈ,ਰੱਬ ਸਭ ਦੀ ਸਦਬੁੱਧੀ ਵੀ ਖੋਲੇ:ਗੁਰਦਾਸ ਮਾਨ
ਪਟੀਸ਼ਨਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ, ਇਹ ਮਾਮਲਾ ਅਦਾਕਾਰਾ ਆਥਿਆ ਸ਼ੈੱਟੀ ਦੀ ਮੌਜੂਦਗੀ ਵਿੱਚ ਹੋਇਆ, ਜੋ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਪ੍ਰੋਡਕਸ਼ਨ ਹਾਊਸ ਅਤੇ ਸਟੂਡੀਓ ਵੱਲੋਂ ਡਾਇਰੈਕਟਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ। ਫ਼ਿਲਮ ਨੂੰ ਵਾਇਕਾੱਮ 18 ਸਟੂਡੀਓ, ਵੁਜਪੇਕਰ ਮੂਵੀਜ਼ ਅਤੇ ਰਾਜੇਸ਼ ਭਾਟੀਆ ਅਤੇ ਕਿਰਨ ਭਾਟੀਆ ਵੱਲੋਂ ਤਿਆਰ ਕੀਤਾ ਗਿਆ ਹੈ।