ਚੰਡੀਗੜ੍ਹ : ਸਿੱਧੂ ਮੂਸੇਵਾਲਾ (Sidhu Musewala) ਦੇ ਫੈਨਜ਼ ਲਈ ਇਹ ਖੁਸ਼ਖਬਰੀ ਹੈ ਉਹ ਸਿੱਧੂ ਦੀ ਜਿਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦੇਈਏ ਇਸ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਲੈ ਸਕੀ ਸੀ। ਪਰ ਹੁਣ ਇਸ ਫਿਲਮ ਨੂੰ ਸੈਂਸਰ ਬੋਰਡ (Sensor board) ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁਕੀ ਹੈ। ਹੁਣ ਸਿੱਧੂ ਦੀ ਇਹ ਫਿਲਮ ਭਾਰਤ ਦੇ ਵਿੱਚ 8 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਜਿਸ ਦੇ ਚਲਦੇ ਸਿੱਧੂ ਦੇ ਫੈਨਜ਼ ਨੇ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ।
- " class="align-text-top noRightClick twitterSection" data="">
ਇਸ ਤੋਂ ਪਹਿਲਾਂ ਇਹ ਫਿਲਮ 1 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਸੀ, ਪਰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਲੈ ਸਕੀ ਸੀ ਅਤੇ ਇਹ ਸਭ ਵਾਪਰਨ ਤੋਂ ਬਾਅਦ, ਮੂਸਾ ਜੱਟ ਦੀ ਟੀਮ ਨੇ ਵੱਖੋ ਵੱਖਰੇ ਬਿਆਨ ਜਾਰੀ ਕੀਤੇ ਸਨ। ਸਿੱਧੂ ਮੂਸੇਵਾਲਾ (Sidhu Musewala) ਨੇ ਕਿਹਾ ਸੀ, 'ਮੈਂ ਕਦੇ ਵੀ ਮੁਕਾਬਲੇ ਤੋਂ ਭੱਜਿਆ ਨਹੀਂ, ਕੀ ਹੋਇਆ ਜੇ ਪਹਿਲੀ ਫਿਲਮ ਸੈਂਸਰ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਅਸਫਲ ਰਹੀ, ਦੂਜੀ ਆਵੇਗੀ, ਉਸ ਤੋਂ ਬਾਅਦ ਤੀਜੀ ਆਵੇਗੀ।'
ਇਹ ਵੀ ਪੜ੍ਹੋ:ਮੀਕਾ ਸਿੰਘ, ਸੁਜ਼ੈਨ ਖਾਨ ਅਤੇ ਸ਼ਸ਼ੀ ਥਰੂਰ ਨੇ ਆਰੀਅਨ ਦੀ ਗ੍ਰਿਫ਼ਤਾਰੀ 'ਤੇ ਕੀ ਕਿਹਾ, ਪੜ੍ਹੋ
ਦੂਜੇ ਪਾਸੇ, ਸਵੀਤਾਜ ਬਰਾੜ, ਜੋ ਫਿਲਮ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੇ ਸਨ, ਨੇ ਵੀ ਇਸ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਅਤੇ ਮੂਸਾ ਜੱਟ ਦੀ ਨਿਰਮਾਤਾ ਰੂਪਾਲੀ ਗੁਪਤਾ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੇ ਸਾਨੂੰ ਜ਼ੁਬਾਨੀ ਤੌਰ 'ਤੇ ਦੱਸਿਆ ਹੈ ਕਿ ਉਨ੍ਹਾਂ ਨੂੰ ਫਿਲਮ ਵਿੱਚ ਕੀ ਵਿਵਾਦਪੂਰਨ ਲੱਗਿਆ ਹੈ ਪਰ ਉਨ੍ਹਾਂ ਦ੍ਰਿਸ਼ਾਂ ਨੂੰ ਬਦਲਣਾ ਜਾਂ ਮਿਟਾਉਣਾ ਕਹਾਣੀ ਅਤੇ ਇਸ ਦੇ ਲਈ ਕੀ ਹੈ, ਨਾਲ ਛੇੜਛਾੜ ਕਰੇਗਾ। ਫਿਲਹਾਲ, ਸਾਰੇ ਪ੍ਰਸ਼ੰਸਕ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।