ਮੁੰਬਈ: 2020 ਦੇ ਸ਼ੁਰੂਆਤੀ ਦੋ ਮਹੀਨਿਆਂ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਕਈਆਂ ਨੂੰ ਤਾਂ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਅਤੇ ਉਹ ਫ਼ਿਲਮਾਂ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਿਤ ਹੋਈਆਂ। ਉੱਥੇ ਹੀ ਕੁਝ ਫ਼ਿਲਮਾਂ ਅਜਿਹੀਆਂ ਵੀ ਸਨ ਜਿਨ੍ਹਾਂ ਤੋਂ ਉਮੀਦਾਂ ਤਾਂ ਬਹੁਤ ਸੀ ਪਰ ਦਰਸ਼ਕਾਂ ਦੇ ਪੈਮਾਨੇ 'ਤੇ ਖਰੀਆਂ ਨਹੀਂ ਉੱਤਰ ਪਾਈਆਂ। ਸਾਲ ਦਾ ਤੀਜਾ ਮਹੀਨਾ ਵੀ ਕਾਫ਼ੀ ਉਮੀਦਾਂ ਨਾਲ ਭਰਿਆ ਹੋਇਆ ਹੈ।
-
March 2020 could be a game changer for #Bollywood... The two biggies - #Baaghi3 and #Sooryavanshi - are expected to fetch a fantabulous start at the ticket window... Hopefully, the dry spell at #Bollywood BO will end next month. pic.twitter.com/rkAUK9GPGK
— taran adarsh (@taran_adarsh) February 27, 2020 " class="align-text-top noRightClick twitterSection" data="
">March 2020 could be a game changer for #Bollywood... The two biggies - #Baaghi3 and #Sooryavanshi - are expected to fetch a fantabulous start at the ticket window... Hopefully, the dry spell at #Bollywood BO will end next month. pic.twitter.com/rkAUK9GPGK
— taran adarsh (@taran_adarsh) February 27, 2020March 2020 could be a game changer for #Bollywood... The two biggies - #Baaghi3 and #Sooryavanshi - are expected to fetch a fantabulous start at the ticket window... Hopefully, the dry spell at #Bollywood BO will end next month. pic.twitter.com/rkAUK9GPGK
— taran adarsh (@taran_adarsh) February 27, 2020
ਮਾਰਚ 2020 ਬਾਲੀਵੁੱਡ ਲਈ ਬਹੁਤ ਖ਼ਾਸ ਹੋਣ ਵਾਲਾ ਹੈ। ਇਸ ਗੱਲ ਦਾ ਜ਼ਿਕਰ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਕੀਤਾ ਹੈ। ਉਨ੍ਹਾਂ ਟਵੀਟ ਕਰ ਲਿਖਿਆ, "ਮਾਰਚ 2020 ਬਾਲੀਵੁੱਡ ਲਈ ਗੈਂਮ ਚੇਂਜ਼ਰ ਸਾਬਿਤ ਹੋ ਸਕਦਾ ਹੈ,ਦੋ ਵੱਡੀਆਂ ਫ਼ਿਲਮਾਂ 'ਬਾਗੀ 3' ਅਤੇ 'ਸੂਰੀਆਵੰਸ਼ੀ' ਤੋਂ ਚੰਗੇ ਬਾਕਸ ਆਫ਼ਿਸ ਕਲੈਕਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ।"
6 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣਨ ਵਾਲੀ ਫ਼ਿਲਮ 'ਬਾਗੀ 3' ਅਹਿਮਦ ਖ਼ਾਨ ਵੱਲੋਂ ਨਿਰਦੇਸ਼ਿਤ ਇੱਕ ਐਕਸ਼ਨ ਫ਼ਿਲਮ ਹੈ। ਫ਼ਿਲਮ ਦੇ ਪੋਸਟਰ ਤੋਂ ਲੈਕੇ ਟ੍ਰੇਲਰ ਤੱਕ ਦਰਸ਼ਕਾਂ ਵੱਲ ਆਪਣਾ ਧਿਆਨ ਕੇਂਦਰਿਤ ਕਰਨ 'ਚ ਫ਼ਿਲਮ ਦੀ ਟੀਮ ਸਫ਼ਲ ਸਾਬਿਤ ਹੋਈ ਹੈ। ਵਰਣਨਯੋਗ ਹੈ ਕਿ 'ਬਾਗੀ 1' ਅਤੇ 'ਬਾਗੀ 2' ਨੇ ਬਾਕਸ ਆਫ਼ਿਸ 'ਤੇ ਵਧੀਆ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ: ਮੂਸੇ ਆਲ਼ੇ ਨੇ ਮੁੜ ਤੋਂ ਵਿਵਾਦਤ ਗੀਤ ਗਾ ਕੇ ਸਹੇੜਿਆ ਪੰਗਾ
ਉੱਥੇ ਹੀ ਦੂਜੇ ਪਾਸੇ ਰੋਹਿਤ ਸ਼ੈੱਟੀ ਦੀ ਪੁਲਿਸ ਨੂੰ ਲੈਕੇ ਬਣੀ ਚੌਥੀ ਫ਼ਿਲਮ 'ਸੂਰੀਆਵੰਸ਼ੀ' ਵਿੱਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ਼ ਨਜ਼ਰ ਆਵੇਗੀ। ਉੱਥੇ ਹੀ ਰਣਵੀਰ ਸਿੰਘ ਵੀ ਇਸ ਫ਼ਿਲਮ 'ਚ ਖ਼ਾਸ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ।