ETV Bharat / sitara

'ਮੈਂ ਹੂ ਨਾਂ ' ਫ਼ਿਲਮ ਨੂੰ ਪੂਰੇ ਹੋਏ 15 ਸਾਲ - sharuk khan

ਬਾਲੀਵੁੱਡ ਫ਼ਿਲਮ 'ਮੈਂ ਹੂ ਨਾਂ ' ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਸਬੰਧੀ ਫ਼ਰਾਹ ਖ਼ਾਨ ਨੇ ਪੋਸਟ ਸਾਂਝੀ ਕੀਤੀ ਹੈ।

ਫ਼ੋਟੋ
author img

By

Published : Apr 30, 2019, 10:45 PM IST

ਮੁੰਬਈ: ਕ੍ਰੋਇਓਗ੍ਰਾਫ਼ਰ ਅਤੇ ਫ਼ਿਲਮਮੇਕਰ ਫ਼ਰਾਹ ਖ਼ਾਨ ਨੇ ਫ਼ਿਲਮ 'ਮੈਂ ਹੂ ਨਾਂ ' ਤੋਂ ਆਪਣੇ ਨਿਰਦੇਸ਼ਨ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਮੰਗਲਵਾਰ ਨੂੰ ਇਸ ਫ਼ਿਲਮ ਨੂੰ ਰਿਲੀਜ਼ ਹੋਏ 15 ਸਾਲ ਹੋ ਗਏ ਹਨ। ਇਸ ਮੌਕੇ 'ਤੇ ਫ਼ਰਾਹ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੇ ਕੁਝ ਸੀਨਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ 15 ਸਾਲ ਪੂਰੇ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ।

ਇਸ ਦੇ ਨਾਲ ਹੀ ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਚੁੱਕੀ ਸੁਸ਼ਮਿਤਾ ਸੇਨ ਨੇ ਵੀ ਸੋਸ਼ਲ ਮੀਡੀਆ ਹੈਂਡਲ 'ਤੇ ਫ਼ਿਲਮ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਫ਼ਰਾਹ ਖ਼ਾਨ ਦਾ ਧੰਨਵਾਦ ਕੀਤਾ ਹੈ। ਫ਼ਰਾਹ ਅਤੇ ਸੁਸ਼ਮਿਤਾ ਤੋਂ ਇਲਾਵਾ ਫ਼ਿਲਮ ਦੀ ਫ਼ੀਮੇਲ ਲੀਡ 'ਚ ਨਜ਼ਰ ਆਈ ਅਦਾਕਾਰਾ ਅਮ੍ਰਿਤਾ ਰਾਓ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਦੇ ਨਾਲ ਉਨ੍ਹਾਂ ਨੇ ਫ਼ਰਾਹ ਖ਼ਾਨ ਦੇ ਲਈ ਇਕ ਖੂਬਸੂਰਤ ਪੋਸਟ ਲਿਖਦੇ ਹੋਏ ਕਿਹਾ ਹੈ ਕਿ ਇਹ ਫ਼ਿਲਮ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਕਰੀਬ ਰਹੇਗੀ।
ਜ਼ਿਕਰਯੋਗ ਹੈ ਕਿ ਸਾਲ 2004 'ਚ ਰਿਲੀਜ਼ ਹੋਈ ਇਸ ਫ਼ਿਲਮ 'ਚ ਸ਼ਾਹਰੁਖ਼ ਖ਼ਾਨ, ਸੁਸ਼ਮਿਤਾ ਸੇਨ ,ਜ਼ਾਯਦ ਖ਼ਾਨ ਅਤੇ ਅਮ੍ਰਿਤਾ ਰਾਓ ਨੇ ਕੰਮ ਕੀਤਾ ਸੀ।

Intro:Body:

Main hoon na

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.