ਮੁੰਬਈ: ਮਹੇਸ਼ ਭੱਟ ਦੀ ਕਾਨੂੰਨੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਕਥਿਤ ਤੌਰ 'ਤੇ ਬਲੈਕਮੇਲ ਅਤੇ ਸਰੀਰਕ ਸ਼ੋਸ਼ਣ ਨਾਲ ਜੁੜੇ ਮਾਮਲੇ 'ਚ ਉਨ੍ਹਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐਨਸੀਡਬਲਯੂ) ਵੱਲੋਂ ਕੋਈ ਨੋਟਿਸ ਨਹੀਂ ਮਿਲਿਆ।
-
@NCWIndia has issued a notice to @MaheshNBhatt @UrvashiRautela @eshagupta2811 @rannvijaysingha @Roymouni @princenarula88 for recording of witness statements on a complaint received from Ms @yogitabhayana, Founder @pariforindia, alleging sexual and mental assault on several
— NCW (@NCWIndia) August 6, 2020 " class="align-text-top noRightClick twitterSection" data="
">@NCWIndia has issued a notice to @MaheshNBhatt @UrvashiRautela @eshagupta2811 @rannvijaysingha @Roymouni @princenarula88 for recording of witness statements on a complaint received from Ms @yogitabhayana, Founder @pariforindia, alleging sexual and mental assault on several
— NCW (@NCWIndia) August 6, 2020@NCWIndia has issued a notice to @MaheshNBhatt @UrvashiRautela @eshagupta2811 @rannvijaysingha @Roymouni @princenarula88 for recording of witness statements on a complaint received from Ms @yogitabhayana, Founder @pariforindia, alleging sexual and mental assault on several
— NCW (@NCWIndia) August 6, 2020
ਵੀਰਵਾਰ ਨੂੰ ਇਹ ਸੂਚਨਾ ਮਿਲੀ ਸੀ ਕਿ ਮਹਿਲਾ ਕਮਿਸ਼ਨ ਨੇ ਭੱਟ ਨੂੰ ਉਰਵਸ਼ੀ ਰਾਉਤੇਲਾ, ਈਸ਼ਾ ਗੁਪਤਾ, ਮੌਨੀ ਰਾਏ ਅਤੇ ਪ੍ਰਿੰਸ ਨਰੂਲਾ ਦੇ ਨਾਲ ਨੋਟਿਸ ਜਾਰੀ ਕੀਤਾ ਜਿਸ ਦੇ ਤਹਿਤ ਮਾਡਲਿੰਗ 'ਚ ਕੰਮ ਕਰਨ ਦੇ ਨਾਮ 'ਤੇ ਕਈ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਵਿੱਚ ਇੱਕ ਦੋਸ਼ੀ ਖਿਲਾਫ਼ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਉਣੇ ਹਨ।
ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਵਿੱਚ ਇਹ ਕਿਹਾ ਕਿ ਮਾਡਲਿੰਗ ਫਰਮ ਆਈ.ਐਮ.ਜੀ ਵੇਚਰਸ ਨੂੰ ਕਥਿਤ ਤੌਰ ਉੱਤੇ ਵਾਧਾ ਦੇਣ ਵਾਲੀਆਂ ਮਸ਼ਹੂਰ ਹਸਤੀਆਂ ਨੂੰ ਇਕ ਨਵਾਂ ਨੋਟਿਸ ਉਸ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ 6 ਅਗਸਤ ਦੀ ਸੁਣਵਾਈ ਲਈ ਬੁਲਾਏ ਜਾਣ ਦੇ ਬਾਵਜੂਦ ਉਹ ਆਉਣ ਵਿੱਚ ਅਸਫਲ ਰਹੇ। ਹਾਲਾਂਕਿ, ਭੱਟ ਦੀ ਕਾਨੂੰਨੀ ਟੀਮ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਮਹਿਲਾ ਕਮਿਸ਼ਨ ਤੋਂ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ।
ਫਿਲਮ ਨਿਰਮਾਤਾ ਦੁਆਰਾ ਕਮਿਸ਼ਨ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਲਿਖਿਆ ਕਿ “ਸਾਡੇ ਕਲਾਇੰਟ ਇਸ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ, ਜਿਸ ਦਾ ਤੁਸੀਂ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਇੱਕ ਗਵਾਹ ਦੇ ਤੌਰ ਉੱਤੇ ਸਾਡੇ ਕਲਾਇੰਟ ਦੀ ਮੌਜੂਦਗੀ ਦੀ ਮੰਗ ਕਰਨ ਲਈ ਤੁਹਾਡੀ ਤਰਫੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਅੱਗੇ ਲਿਖਿਆ ਗਿਆ ਕਿ, "ਸਾਡੇ ਕਲਾਇੰਟ ਤੁਹਾਡੀ ਮਦਦ ਲਈ ਹਰ ਤਰ੍ਹਾਂ ਦੇ ਸਹਾਇਤਾ ਕਰਨ ਲਈ ਤਿਆਰ ਹਨ।" ਸਾਡੇ ਕਲਾਇੰਟ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਤਰੀਕੇ ਨਾਲ ਆਈਐਮਜੀ ਵੈਂਚਰ ਜਾਂ ਇਸਦੇ ਪ੍ਰਮੋਟਰ ਨਾਲ ਸਬੰਧਤ ਨਹੀਂ ਹਨ ਅਤੇ ਨਾ ਹੀ ਸ਼ਿਕਾਇਤਕਰਤਾ ਯੋਗਿਤਾ ਭਯਾਨਾ ਜਾਂ ਤੁਹਾਡੇ ਟਵੀਟ ਵਿੱਚ ਕਿਸੇ ਤਰ੍ਹਾਂ ਦੀ ਘਟਨਾ ਨਾਲ ਸਬੰਧਿਤ ਹੈ।
ਆਈਐਮਜੀ ਵੈਂਚਰ ਦੇ ਪ੍ਰਮੋਟਰ ਸੰਨੀ ਵਰਮਾ ਦੇ ਵਿਰੁੱਧ ਪੀਪਲਜ਼ ਅਗੇਨਸਟ ਰੇਪ ਇਨ ਇੰਡੀਆ (ਪਰੀ) ਦੇ ਸੰਸਥਾਪਕ, ਯੋਗਿਤਾ ਭਯਾਨਾ ਦੁਆਰਾ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਵਰਮਾ ਕਈ ਔਰਤਾਂ ਨੂੰ ਮਾਡਲਿੰਗ ਵਿੱਚ ਮੌਕਾ ਦੇਣ ਦੇ ਬਹਾਨੇ ਬਲੈਕਮੇਲ ਕਰ ਰਿਹਾ ਸਨ ਅਤੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਦਾ ਹੈ।
ਇੱਕ ਟਵੀਟ ਵਿੱਚ, ਐਨਸੀਡਬਲਿਯੂ ਨੇ ਲਿਖਿਆ, 'ਸਾਰੇ ਸੰਭਾਵਿਤ ਤਰੀਕਿਆਂ ਰਾਹੀਂ ਕਮਿਸ਼ਨ ਸਾਹਮਣੇ ਪੇਸ਼ ਹੋਣ ਦੀਆਂ ਹਦਾਇਤਾਂ ਦੇ ਬਾਵਜੂਦ, ਇਨ੍ਹਾਂ ਸਾਰੇ ਲੋਕਾਂ ਨੇ ਨਾ ਤਾਂ ਪ੍ਰਤੀਕਰਮ ਕਰਨ ਦੀ ਖੇਚਲ ਕੀਤੀ ਹੈ ਅਤੇ ਨਾ ਹੀ ਤਹਿ ਕੀਤੀ ਮੀਟਿੰਗ ਵਿਚ ਹਿੱਸਾ ਲਿਆ ਹੈ।
'ਇੱਕ ਹੋਰ ਟਵੀਟ ਵਿੱਚ ਐਨਸੀਡਬਲਯੂ ਨੇ ਲਿਖਿਆ, ‘ਐਨਸੀਡਬਲਯੂ ਨੇ ਉਨ੍ਹਾਂ ਦੀ ਗ਼ੈਰ ਹਾਜ਼ਰੀ ਦਾ ਗੰਭੀਰ ਨੋਟਿਸ ਕੀਤਾ ਹੈ। ਮੀਟਿੰਗ ਅਗਲੀ ਤਰੀਕ ਯਾਨੀ 18 ਅਗਸਤ ਨੂੰ ਸਵੇਰੇ 11.30 ਵਜੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਤੁਹਾਨੂੰ ਦੁਬਾਰਾ ਰਸਮੀ ਤੌਰ 'ਤੇ ਨੋਟਿਸ ਭੇਜੇ ਜਾਣਗੇ ਅਤੇ ਜੇਕਰ ਗੈਰਹਾਜ਼ਰ ਰਹੇ ਤਾਂ ਸਾਡੀ ਕਾਰਵਾਈਆਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਰਾਸ਼ਟਰੀ ਹੈਂਡਲੂਮ ਦਿਵਸ: ਇਹ ਦਿਨ ਕਿਉਂ ਮਨਾਇਆ ਜਾਂਦਾ ਹੈ?