ETV Bharat / sitara

ਲੌਕਡਾਊਨ ਦੌਰਾਨ ਅਲੀ ਫਜ਼ਲ ਪਹਿਲੀ ਵਾਰ ਲਿਖ ਰਹੇ ਨੇ ਕਹਾਣੀ - ਅਲੀ ਫਜ਼ਲ ਪਹਿਲੀ ਵਾਰ ਲਿਖ ਰਹੇ ਨੇ ਕਹਾਣੀ

ਲੌਕਡਾਊਨ ਕਾਰਨ ਅਭਿਨੇਤਾ ਅਲੀ ਫਜ਼ਲ ਮਾਰਚ ਤੋਂ ਆਪਣੇ ਬਾਂਦਰਾ ਵਾਲੇ ਘਰ 'ਚ ਬੰਦ ਹੈ ਅਤੇ ਉਹ ਇੱਕ ਅਸਲ ਸਕ੍ਰਿਪਟ 'ਤੇ ਕੰਮ ਕਰ ਰਿਹਾ ਹੈ। ਗਲਪ ਲਿਖਣਾ ਅਲੀ ਲਈ ਪੂਰੀ ਤਰ੍ਹਾਂ ਇੱਕ ਨਵਾਂ ਅਨੁਭਵ ਹੈ ਕਿਉਂਕਿ ਇਸ ਤੋਂ ਪਹਿਲਾਂ ਅਲੀ ਨੇ ਹੁਣ ਤੱਕ ਸਿਰਫ਼ ਬੋਲਣ ਵਾਲੀਆਂ ਤੁਕਾਂ ਨੂੰ ਹੀ ਲਿਖਿਆ ਹੈ।

Ali Fazal writing a slice-of-life story cherishing life

author img

By

Published : May 16, 2020, 8:50 AM IST

ਮੁੰਬਈ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਕਾਰਨ ਅਭਿਨੇਤਾ ਅਲੀ ਫਜ਼ਲ ਮਾਰਚ ਤੋਂ ਆਪਣੇ ਬਾਂਦਰਾ ਵਾਲੇ ਘਰ 'ਚ ਬੰਦ ਹੈ। ਇਸ ਸਮੇਂ 'ਚ ਉਹ ਇੱਕ ਅਸਲ ਸਕ੍ਰਿਪਟ 'ਤੇ ਕੰਮ ਕਰ ਰਿਹਾ ਹੈ। ਗਲਪ ਲਿਖਣਾ ਅਲੀ ਲਈ ਪੂਰੀ ਤਰ੍ਹਾਂ ਇੱਕ ਨਵਾਂ ਅਨੁਭਵ ਹੈ ਕਿਉਂਕਿ ਇਸ ਤੋਂ ਪਹਿਲਾਂ ਅਲੀ ਨੇ ਹੁਣ ਤੱਕ ਸਿਰਫ਼ ਬੋਲਣ ਵਾਲੀਆਂ ਤੁਕਾਂ ਨੂੰ ਹੀ ਲਿਖਿਆ ਹੈ।

ਪਹਿਲੀ ਵਾਰ ਗਲਪ ਲਿਖਣ ਲੱਗੇ ਅਲੀ ਨੇ ਲਿਖਣ ਤੋਂ ਪਹਿਲਾਂ ਸਕ੍ਰੀਨਰਾਈਟਿੰਗ ਦੀਆਂ ਕਿਤਾਬਾਂ ਪੜ੍ਹੀਆਂ ਤਾਂ ਜੋ ਉਹ ਸਕ੍ਰਿਪਟ ਲਿਖਣ ਦੇ ਨਿਯਮਾਂ ਨੂੰ ਜਾਣ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਹਾਣੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ ਅਤੇ ਉਹ ਇਸ ਕਹਾਣੀ ਨੂੰ ਲਿਖਣ ਲਈ ਬਹੁਤ ਉਤਸੁਕ ਹਨ।

ਅਲੀ ਨੇ ਕਿਹਾ, "ਲਿਖਣਾ ਮੇਰੇ ਲਈ ਬਿਲਕੁਲ ਨਵਾਂ ਤਜ਼ੁਰਬਾ ਹੈ। ਲੌਕਡਾਊਨ ਦੇ ਪਹਿਲੇ ਕੁੱਝ ਦਿਨ ਮੁਸ਼ਕਿਲ ਸਨ, ਜਦੋਂ ਹਰ ਕਿਸੇ ਦੀ ਤਰ੍ਹਾਂ, ਮੈਂ ਵੀ ਇਨ੍ਹਾਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਕਲਾ ਅਤੇ ਸਿਨੇਮਾ ਦੀ ਮਹੱਤਤਾ ਦਾ ਅਹਿਸਾਸ ਹੋਇਆ।"

ਇਹ ਵੀ ਪੜ੍ਹੋ: ਸੋਨਾਕਸ਼ੀ ਨੇ ਆਪਣੇ ਆਰਟ ਵਰਕ ਦੀ ਕੀਤੀ ਨਿਲਾਮੀ, ਮਜ਼ਦੂਰਾਂ ਦੀ ਕਰੇਗੀ ਮਦਦ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਹ ਮੁੱਢਲਾ ਵਿਚਾਰ ਸੀ ਜਿਸ 'ਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ। ਇਹ ਜ਼ਿੰਦਗੀ ਦਾ ਇੱਕ ਟੁਕੜਾ ਹੈ ਜੋ ਜ਼ਿੰਦਗੀ ਨੂੰ ਪਿਆਰ ਕਰਦਾ ਹੈ। ਹੁਣ ਵਰਗੇ ਸਮੇਂ ਵਿੱਚ ਜ਼ਿੰਦਗੀ 'ਚ ਨਵੇਂ ਸਿਰਿਓਂ ਝਾਤੀ ਮਾਰਨੀ ਜ਼ਰੂਰੀ ਹੈ। ਮੈਂ ਉਮੀਦ ਕਰਦਾ ਹਾਂ ਕਿ ਮੈਂ ਇਸ ਫਿਲਮ ਦੇ ਨਾਲ ਅਜਿਹਾ ਕਰਨ ਦੇ ਯੋਗ ਹੋਵਾਂਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.