ਮੁੰਬਈ: ਜੇਕਰ ਕੋਈ ਇਨਸਾਨ ਆਪਣੇ ਦਿਲ ਵਿੱਚ ਕੁਝ ਵੀ ਕਰਨ ਦੀ ਸੋਚ ਲਵੇਂ ਤਾਂ ਉਹ ਕੀ ਨਹੀਂ ਕਰ ਸਕਦਾ ਅਜਿਹੀ ਹੀ ਇੱਕ ਮਿਸਾਲ ਹੈ ਮਯੂਰੀ ਕਾਂਗੋ, 90 ਦੇ ਦਸ਼ਕ ਵਿੱਚ ਆਪਣੀ ਮਾਸੂਮਿਅਤ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੀ ਇੱਕ ਅਦਾਕਾਰਾ ਅਤੇ ਇੱਕ ਕਾਮਯਾਬ ਮੈਨੇਜ਼ਿੰਗ ਡਾਇਰੈਕਟਰ, ਜਿਨ੍ਹਾਂ ਨੇ ਹਰ ਮੁਸ਼ਕਿਲ ਦਾ ਸਾਹਮਣਾ ਕਰ ਦੁਨੀਆ 'ਤੇ ਆਪਣੀ ਵੱਖਰੀ ਪਹਿਚਾਣ ਬਣਾਈ। ਮਯੂਰੀ ਦੀਆਂ ਨੀਲੀਆਂ ਅੱਖਾਂ ਅਤੇ ਚਹਿਰੇ ਦੀ ਮਾਸੂਮਿਅਤ ਨੂੰ ਵੇਖ ਸਾਰੇ ਦੀਵਾਨੇ ਹੋ ਜਾਂਦੇ ਹਨ। ਗੱਲ ਭਾਵੇਂ ਸਿਨੇਮਾ ਦੀ ਹੋਵੇ ਜਾਂ ਫ਼ੇਰ ਕਿਸੇ ਕੰਪਨੀ ਦੇ ਡਾਇਰੈਕਟਰ ਦੀ, ਮਯੂਰੀ ਨੇ ਹਰ ਕੰਮ ਦਿਲ ਨਾਲ ਕੀਤਾ। ਇੱਕ ਅਦਾਕਾਰਾ ਤੋਂ ਮੈਨੇਜਿੰਗ ਡਾਇਰੈਕਟਰ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ।
ਹੋਰ ਪੜ੍ਹੋ:ਤਨੁਸ਼੍ਰੀ ਨੇ ਖੋਲਿਆ ਨਾਨਾ ਪਾਟੇਕਰ ਅਤੇ ਪੁਲਿਸ ਵਿਰੁੱਧ ਮੋਰਚਾ
90 ਦੇ ਦਸ਼ਕ ਦੀ ਫ਼ਿਲਮ 'ਪਾਪਾ ਕਹਤੇ ਹੈ' ਤੋਂ ਮਯੂਰੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ਸੀ। ਹਾਲਾਂਕਿ ਫ਼ਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ, ਪਰ ਮਯੂਰੀ ਦੀ ਪੇਸ਼ਕਾਰੀ ਨੇ ਉਸ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ।ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਨਜ਼ਰ ਆਈ ਪਰ ਖ਼ਾਸ ਕਾਮਯਾਬੀ ਫ਼ਿਲਮਾਂ ਵਿੱਚ ਨਹੀਂ ਮਿਲੀ। ਫ਼ਿਲਮਾਂ ਵਿੱਚ ਆਖਰੀ ਵਾਰ ਮਯੂਰੀ ਨੂੰ 17 ਸਾਲ ਪਹਿਲਾਂ ਸਾਊਥ ਦੀ ਫ਼ਿਲਮ 'ਵਾਮਸੀ' ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਮਯੂਰੀ ਨੂੰ ਕਿਸੇ ਫ਼ਿਲਮ ਵਿੱਚ ਵੇਖਣਾ ਤਾਂ ਦੂਰ ਦੀ ਗੱਲ ਉਹ ਕਿਸੇ ਈਵੈਂਟ ਸ਼ੋਅ ਜਾਂ ਫ਼ੇਰ ਐਵਾਰਡ ਫ਼ੰਕਸ਼ਨ ਵਿੱਚ ਵੀ ਨਹੀਂ ਦਿਖੀ ਜਾਂ ਇੰਝ ਕਹੀਏ ਉਨ੍ਹਾਂ ਨੇ ਫ਼ਿਲਮੀ ਦੁਨੀਆ ਨੂੰ ਛੱਡ ਕੇ ਇੱਕ ਵੱਖਰਾ ਹੀ ਸੰਸਾਰ ਵਸਾ ਲਿਆ।
ਮਯੂਰੀ ਵਿੱਚ ਅਦਾਕਾਰਾ ਦੀ ਚੋਣ ਸੱਈਦ ਅਖ਼ਤਰ ਮਿਰਜ਼ਾ ਨੇ ਕੀਤੀ ਸੀ। ਜਿਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਅਲਬਰਟ ਪਿੰਟੋ, ਅਰਵਿੰਦ ਦੇਸਾਈ, ਮੋਹਨ ਜੋਸ਼ੀ ਅਤੇ ਸਲੀਮ ਵਰਗੇ ਸਿਤਾਰੇ ਸਿਨੇਮਾ ਨੂੰ ਦਿੱਤੇ ਸਨ। ਮਯੂਰੀ ਨੇ ਸੱਈਦ ਦੀ ਫ਼ਿਲਮ 'ਨਸੀਮ' ਨਾਲ ਅਦਾਕਾਰਾ ਵੱਜੋਂ ਕਾਮਯਾਬੀ ਹਾਸਿਲ ਕੀਤੀ ਸੀ। ਮਯੂਰੀ ਨੂੰ ਮਹੇਸ਼ ਭੱਟ ਨੇ ਲਾਂਚ ਕੀਤਾ ਸੀ। ਉਨ੍ਹਾਂ ਦਿਨ੍ਹਾਂ ਵਿੱਚ ਮਹੇਸ਼ ਭੱਟ 'ਪਾਪਾ ਕਹਤੇ ਹੈ' ਫ਼ਿਲਮ ਬਣਾ ਰਹੇ ਸਨ। ਇਸ ਫ਼ਿਲਮ ਲਈ ਉਨ੍ਹਾਂ ਨੂੰ ਇੱਕ ਮਾਸੂਮ ਚਹਿਰੇ ਦੀ ਤਲਾਸ਼ ਸੀ ਅਤੇ ਉਨ੍ਹਾਂ ਦੀ ਇਹ ਭਾਲ ਪੂਰੀ ਹੋਈ ਮਯੂਰੀ ਕਾਂਗੋ ਦੇ ਰੂਪ ਵਿੱਚ, ਬੇਸ਼ਕ ਇਹ ਫ਼ਿਲਮ ਫ਼ਲਾਪ ਰਹੀ, ਪਰ ਇਸ ਫ਼ਿਲਮ ਵਿੱਚ ਮਹੇਸ਼ ਭੱਟ ਨੂੰ ਮਯੂਰੀ ਦੀ ਅਦਾਕਾਰੀ ਬਹੁਤ ਪਸੰਦ ਆਈ।
ਮਯੂਰੀ ਨੇ ਅਦਾਕਾਰੀ ਦੀ ਕੋਈ ਤਾਲਿਮ ਹਾਸਿਲ ਨਹੀਂ ਕੀਤੀ ਸੀ। ਉਨ੍ਹਾਂ ਦੀ ਮਾਂ ਸੁਜਾਤਾ ਕੰਗੋ ਪੇਸ਼ੇ ਤੋਂ ਇੱਕ ਰੰਗਮੰਚ ਦੀ ਕਲਾਕਾਰ ਸੀ। ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਅਦਾਕਾਰੀ ਮਯੂਰੀ ਦੇ ਖ਼ੂਨ ਵਿੱਚ ਹੀ ਮੌਜੂਦ ਹੈ। ਇੱਕ ਵੇਲਾ ਇਹ ਵੀ ਆਇਆ ਕਿ ਮਯੂਰੀ ਨੂੰ ਗੁਜ਼ਾਰਾ ਕਰਨ ਲਈ ਛੋਟੇ ਕਿਰਦਾਰ ਕਰਨੇ ਪਏ। ਮਯੂਰੀ ਨੇ ਸਬਰ ਰੱਖਿਆ ,ਇਹ ਸਬਰ ਬਹੁਤ ਲੰਬਾ ਚਲਾ ਗਿਆ। ਇਸ ਕਾਰਨ ਕਰਕੇ ਹੀ ਮਯੂਰੀ ਨੂੰ ਫ਼ਿਲਮ ਇੰਡਸਟਰੀ ਛੱਡਣੀ ਪਈ, ਉਸ ਦੀ ਕਿਸਮਤ ਇੰਨੀ ਖ਼ਰਾਬ ਸੀ ਕਿ ਕੁਝ ਫ਼ਿਲਮਾਂ ਤਾਂ ਉਸਦੀਆਂ ਰੀਲੀਜ਼ ਹੀ ਨਹੀਂ ਹੋਈਆਂ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿਸਮਤ ਨੇ ਮਯੂਰੀ ਦੇ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ ਭਾਵੇਂ ਉਹ ਉਨ੍ਹਾਂ ਦਾ ਕਰੀਅਰ ਹੋਵੇ ਜਾਂ ਫ਼ੇਰ ਆਦਿਤਿਯ ਢਿੱਲੋਂ ਦੇ ਨਾਲ ਵਿਆਹ, 2003 ਵਿੱਚ ਉਨ੍ਹਾਂ ਨੇ ਆਦਿਤਿਯ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।
ਵਿਆਹ ਤੋਂ ਬਾਅਦ ਉਹ ਅਮਰੀਕਾ ਚੱਲੀ ਗਈ,ਜੋ ਕਿ ਇੱਕ ਔਖਾ ਕਦਮ ਸੀ। ਅਮਰੀਕਾ ਜਾ ਕੇ ਉਸ ਨੇ ਐਮਬੀਏ ਦੀ ਡਿਗਰੀ ਹਾਸਿਲ ਕੀਤੀ। ਡਿਗਰੀ ਹਾਸਿਲ ਕਰਨ ਤੋਂ ਬਾਅਦ ਉਸ ਨੂੰ ਅਮਰੀਕਾ ਵਿੱਚ ਹੀ ਨੌਕਰੀ ਮਿਲ ਗਈ। 2011 ਵਿੱਚ ਜਦੋਂ ਉਹ ਭਾਰਤ ਪਰਤੀ ਤਾਂ ਉਹ ਗੂਗਲ ਇੰਡੀਆ ਵਿੱਚ ਸ਼ਾਮਿਲ ਹੋ ਗਈ। ਹਾਲਾਂਕਿ ਮਯੂਰੀ ਨੇ ਸਿਨੇਮਾ ਜਗਤ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਸੀ।