ਲਾਸ ਏਂਜਲਸ: ਮਸ਼ਹੂਰ ਗਾਇਕਾ ਲੇਡੀ ਗਾਗਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਲੜ ਰਹੇ ਸਿਹਤ ਕਰਮਚਾਰੀਆਂ ਨੂੰ ਸਮਪਰਣ 'ਵਨ ਵਰਲਡ ਟੂਗੇਦਰ ਐਟ ਹੋਮ' ਦੇ ਦੌਰਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਚੀਅਰਸ ਕਰਦੇ ਤੇ ਖ਼ੁਸ਼ੀ ਨਾਲ ਚਿਲਾਉਂਦੇ ਹੋਏ ਦੇਖਿਆ ਗਿਆ।
ਸ਼ਾਹਰੁਖ ਦੇ ਲਈ ਚੀਅਰਸ ਕਰਦੀ ਲੇਡੀ ਗਾਗਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕਲਿਪ ਵਿੱਚ ਸ਼ਾਹਰੁਖ ਨੂੰ ਮਹਾਮਾਰੀ ਬਾਰੇ ਵਿੱਚ ਗੱਲ ਕਰਦੇ ਦੇਖਿਆ ਜਾ ਸਕਦਾ ਹੈ, ਜਦਕਿ ਲੇਡੀ ਗਾਗਾ ਨੂੰ ਅਦਾਕਾਰ ਲਈ ਹੂਟਿੰਗ ਕਰਦੇ ਸੁਣਿਆ ਜਾ ਸਕਦਾ ਹੈ।
ਸ਼ਾਹਰੁਖ ਦੇ ਕਈ ਫ਼ੈਨ ਕਲੱਬ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਨੂੰ ਸਾਂਝਾ ਕੀਤਾ ਹੈ। ਗਾਗਾ ਦੇ ਕੋਵਿਡ-19 ਰਿਲੀਫ਼ ਸਮਾਗਮ 'ਵਨ ਵਰਲਡ: ਟੂਗੇਦਰ ਐਟ ਹੋਮ' ਨੇ ਅਮਰੀਕਾ ਵਿੱਚ ਕਰੀਬ 12.8 ਕਰੋੜ ਡਾਲਰ ਇਕੱਠਾ ਕਰ ਲਿਆ ਹੈ।
ਰਿਪੋਰਟਾ ਮੁਤਾਬਕ, ਦੋ ਘੰਟੇ ਦੇ ਇਸ ਸਮਾਗਮ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਤੇ ਪ੍ਰਿਅੰਕਾ ਚੋਪੜਾ ਵੀ ਸ਼ਾਮਲ ਹੋਏ।