ETV Bharat / sitara

ਸੁਸ਼ਾਂਤ ਆਤਮਹੱਤਿਆ ਕੇਸ 'ਚ ਆਇਆ ਨਵਾਂ ਮੌੜ

ਸੁਸ਼ਾਂਤ ਆਤਮਹੱਤਿਆ ਕੇਸ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਅਦਾਕਾਰ ਨੇ ਫਾਂਸੀ ਲਗਾਉਣ ਲਈ ਪਹਿਲਾਂ ਬਾਥਰੋਬ ਬੈਲਟ ਦਾ ਸਹਾਰਾ ਲਿਆ ਸੀ, ਪਰ ਉਹ ਫੱਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਆਤਮਹੱਤਿਆ ਲਈ ਕਿਸੇ ਦੂਜੇ ਕੱਪੜੇ ਦਾ ਸਹਾਰਾ ਲਿਆ।

know the latest update on sushant suicide case
ਸੁਸ਼ਾਂਤ ਆਤਮਹੱਤਿਆ ਕੇਸ 'ਚ ਆਇਆ ਨਵਾਂ ਮੌੜ
author img

By

Published : Jun 28, 2020, 11:48 PM IST

ਮੁੰਬਈ: ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਹੀ ਜਾ ਰਿਹਾ ਹੈ। ਮੁੰਬਈ ਪੁਲਿਸ ਇਸ ਦੀ ਜਾਂਚ ਵਿੱਚ ਲਗਾਤਾਰ ਜੁੱਟੀ ਹੋਈ ਹੈ।

ਹਾਲ ਹੀ ਵਿੱਚ ਮੁੰਬਈ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਨੇ ਫਾਂਸੀ ਲਗਾਉਣ ਲਈ ਪਹਿਲਾ ਬਾਥਰੋਬ ਬੈਲਟ ਦਾ ਸਹਾਰਾ ਲਿਆ ਸੀ, ਪਰ ਉਹ ਫੱਟ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਤਮਹੱਤਿਆ ਲਈ ਦੂਜੇ ਕੱਪੜੇ ਦਾ ਇਸਤੇਮਾਲ ਕੀਤਾ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਦੂਜਾ ਕੱਪੜਾ ਸੁਸ਼ਾਂਤ ਦਾ ਭਾਰ ਸੰਭਾਲ ਸਕਦਾ ਸੀ ਜਾ ਨਹੀਂ, ਇਸ ਲਈ ਉਸ ਕੱਪੜੇ ਨੂੰ ਕਾਲਿਨਾ ਫੋਰੈਂਸਿਕ ਲੈਬ ਭੇਜਿਆ ਗਿਆ ਹੈ।

ਸੂਤਰਾਂ ਮੁਤਾਬਕ ਪੁਲਿਸ ਨੂੰ ਉਦੋਂ ਤੋਂ ਹੀ ਸ਼ੱਕ ਹੈ ਜਦ ਬਾਥਰੋਬ ਬੈਲਟ ਦੇ 2 ਟੁਕੜੇ ਫਰਸ਼ ਉੱਤੇ ਡਿੱਗੇ ਮਿਲੇ, ਜਦਕਿ ਸੁਸ਼ਾਂਤ ਦੀ ਲਾਸ਼ ਬੈਡ 'ਤੇ ਸੀ। ਸੂਤਰਾ ਮੁਤਾਬਕ ਕਾਲਿਨਾ ਫੋਰੈਂਸਿਕ ਲੈਬ ਉਸ ਕੱਪੜੇ ਦੀ ਛਾਣਬੀਣ ਲਈ ਉਪਕਰਨਾ ਦਾ ਇਸਤੇਮਾਲ ਕਰੇਗੀ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਕਿਉਂ ਇਹ ਕੱਪੜਾ ਸੁਸ਼ਾਂਤ ਦਾ ਵਜ਼ਨ ਉੱਠਾ ਨਹੀਂ ਸਕਿਆ ਸੀ।

ਦੱਸ ਦੇਈਏ ਕਿ ਸੁਸ਼ਾਂਤ ਨੇ 14 ਜੂਨ ਨੂੰ ਆਪਣੇ ਬਾਂਦਰਾ ਸਥਿਤ ਫਲੈਟ ਵਿੱਚ ਫਾਂਸੀ ਲਗਾ ਕੇ ਆਤਮਹੱਤਿਆ ਕੀਤੀ ਸੀ, ਜਿਸ ਦਾ ਕਾਰਨ ਕਿ ਸੀ ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.