ਮੁੰਬਈ: ਲੋਕਾਂ ਨੇ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਦੇ ਖ਼ਿਲਾਫ਼ ਸ਼ਨੀਵਾਰ ਦੁਪਹਿਰ ਨੂੰ ਟਵੀਟ ਕਰਨਾ ਸ਼ੁਰੂ ਕੀਤਾ ਤਾਂ ਟਵਿੱਟਰ 'ਤੇ ਹਵਸ ਦਾ ਦੇਵਤਾ ਅਕਸ਼ੇ ਨਾਂਅ ਦਾ ਟ੍ਰੈਂਡ ਸ਼ੁਰੂ ਹੋ ਗਿਆ। ਅਕਸ਼ੇ ਖ਼ਿਲਾਫ਼ ਕੈਨੇਡੀਅਨ ਮੌਲੇਸਟਰ ਕਹਿਣ ਵਾਲੇ ਕਈ ਲੋਕਾਂ ਦੀ ਪ੍ਰੋਫਾਈਲ ਅਸਲੀ ਨਹੀਂ ਜਾਪਦੀ ਹੈ।
ਹੋਰ ਪੜ੍ਹੋ: ਅਕਸ਼ੇ ਕੁਮਾਰ ਬਣਨਗੇ ਪੀਵੀ ਸਿੰਧੂ ਦੇ ਕੋਚ?
ਇੱਕ ਯੂਜ਼ਰ ਨੇ ਟਵੀਟ ਕਰਦਿਆਂ ਕਿਹਾ, ' ਹੈਰੋਇਨਾਂ ਦੀ ਸੂਚੀ ਜੋ ਇਸ ਮੌਲੇਸਟਰ ਕੈਨੇਡੀਅਨ ਅਕਸ਼ੇ ਕੁਮਾਰ ਵੱਲੋਂ ਛੇੜਖਾਨੀ ਦਾ ਸ਼ਿਕਾਰ ਹੋਇਆ। ਸ਼ਿਲਪਾ ਸ਼ੈਟੀ, ਰਵੀਨਾ ਟੰਡਨ, ਦਿੱਗਜ ਅਦਾਕਾਰਾ ਰੇਖਾ, ਪ੍ਰਿਅੰਕਾ ਚੋਪੜਾ, ਮੌਨੀ ਰਾਏ, ਵਹਿਦਾ ਰਹਿਮਾਨ, ਜ਼ਾਇਰਾ ਵਸੀਮ, ਕਿਆਰਾ। ਇੱਥੋਂ ਤੱਕ ਉਸ ਦੀ ਸੱਸ ਡਿੰਪਲ ਕਪਾਡੀਆ ਨਾਲ ਵੀ ਛੇੜਛਾੜ ਕੀਤੀ ਗਈ ਹੈ। ਸਮਾਂ ਆ ਗਿਆ ਹੈ, ਕਿ ਇਸ ਹਵਸ ਦੇ ਦੇਵਤੇ ਨੂੰ ਬਾਹਰ ਕੱਢਿਆ ਜਾਵੇ।
ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ, 'ਇਹ ਅਖੌਤੀ ਦੇਸ਼ ਭਗਤ ਰਾਸ਼ਟਰਵਾਦੀ ਕੈਨੇਡੀਅਨ' ਕਾਮ ਵਾਸਨਾ ਦਾ ਦੇਵਤਾ ਅਕਸ਼ੇ ਇੱਕ ਛੇੜਛਾੜ ਵਾਲਾ ਹੈ। "
ਹੋਰ ਪੜ੍ਹੋ: ਅਕਸ਼ੇ ਕੁਮਾਰ ਦੀ ਆਉਣਗੇ ਵੱਖਰੇ ਕਿਰਦਾਰ ਵਿੱਚ ਨਜ਼ਰ
ਇੱਕ ਹੋਰ ਟਵੀਟ ਵੀ ਕਰਦਿਆਂ ਯੂਜ਼ਰ ਨੇ ਕਿਹਾ ਕਿ, ਕੈਨੇਡੀਅਨ ਮੌਲੇਸਟਰ ਅਕਸ਼ੇ ਕੁਮਾਰ ਨਾ ਸਿਰਫ਼ ਸਾਡੇ ਪੈਸੇ ਲੁੱਟ ਰਿਹਾ ਹੈ, ਨਾ ਸਿਰਫ਼ ਟਾਇਲਟ ਲਈ ਗਰੀਬਾਂ ਦਾ ਅਪਮਾਨ ਕਰ ਰਿਹਾ ਹੈ, ਬਲਕਿ ਮਾਹਵਾਰੀ ਲਈ ਔਰਤਾਂ ਦਾ ਅਪਮਾਨ ਹੀ ਨਹੀਂ, ਬਲਕਿ ਸਾਡੇ ਵਿਗਿਆਨੀਆਂ ਦਾ ਅਪਮਾਨ ਵੀ ਕਰ ਰਿਹਾ ਹੈ।' ਸ਼ਨੀਵਾਰ ਨੂੰ ਪ੍ਰੈਸ ਜਾਣ ਸਮੇਂ ਅਕਸ਼ੈ ਨੇ ਇਸ ਟ੍ਰੋਲਿੰਗ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ।
ਕਈ ਅਦਾਕਾਰ ਤੇ ਨਿਰਮਾਤਾ ਅਕਸ਼ੇ ਦੇ ਨਾਲ ਖੜੇ ਤੇ ਕਿਹਾ ਸਾਨੂੰ ਸੱਚਮੁੱਚ ਸਮਝ ਨਹੀਂ ਆ ਰਹੀ ਹੈ ਕਿ ਲੋਕ ਹਵਸ ਦਾ ਦੇਵਤਾ ਅਕਸ਼ੇ ਨੂੰ ਕਿਉਂ ਟ੍ਰੈਂਡ ਕਰ ਰਹੇ ਹਨ? ਜੇ ਲੋਕ ਇਹ ਕਹਿਣਾ ਚਾਹੁੰਦੇ ਹਨ ਕਿ ਅਕਸ਼ੇ ਕੈਨੇਡੀਅਨ ਹੈ ਤਾਂ ਇਹ ਠੀਕ ਹੈ ਕਿਉਂਕਿ ਉਹ ਹੈ ਪਰ ਲੋਕਾਂ ਨੂੰ ਅਜਿਹੀਆਂ ਅਸ਼ਲੀਲ ਗੱਲਾਂ ਦਾ ਰੁਝਾਨ ਨਹੀਂ ਵਰਤਣਾ ਚਾਹੀਦਾ।
ਦੱਸ ਦਈਏ ਕਿ ਇਸ ਦੀਵਾਲੀ ਤੋਂ ਬਾਅਦ ਅਕਸ਼ੇ ਦੀਆਂ ਕਈ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਉਣ ਵਾਲੀਆਂ ਹਨ। 'ਹਾਊਸਫੁੱਲ 4' ਦੀਵਾਲੀ ਨੂੰ ਰਿਲੀਜ਼ ਹੋਵੇਗੀ। 'ਗੁੱਡ ਨਿਊਜ਼' ਇਸ ਸਾਲ ਕ੍ਰਿਸਮਿਸ 'ਤੇ ਆਵੇਗੀ ਹੈ। ਲਕਸ਼ਮੀ ਬੰਬ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ ਅਤੇ ਅਕਸ਼ੇ ਅਗਲੇ ਸਾਲ ਦੀਵਾਲੀ ਦੇ ਮੌਕੇ 'ਤੇ 'ਪ੍ਰਿਥਵੀਰਾਜ' ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।