ਮੁੰਬਈ: ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਬੁੱਧਵਾਰ ਨੂੰ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੋੜੇ ਨੇ ਦੱਸਿਆ ਕਿ ਉਹ ਜਲਦ ਹੀ ਪਰਿਵਾਰ ਵਿੱਚ ਇੱਕ ਹੋਰ ਮੈਂਬਰ ਦੇ ਆਉਣ ਦੀ ਉਮੀਦ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਪਰਿਵਾਰ ਵਿੱਚ ਇੱਕ ਹੋਰ ਮੈਂਬਰ ਜੁੜਨ ਵਾਲਾ ਹੈ। ਤੁਹਾਡਾ ਸਾਰੇ ਚਾਹੁਣ ਵਾਲਿਆਂ ਨੂੰ ਧੰਨਵਾਦ, ਪਿਆਰ ਅਤੇ ਸਪੋਰਟ।"
ਦੱਸਣਯੋਗ ਹੈ ਕਿ ਸੈਫ ਅਤੇ ਕਰੀਨਾ 16 ਅਕਤੁਬਰ 2012 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜੋੜੇ ਦਾ ਇੱਕ ਬੇਟਾ ਤੈਮੂਰ ਹੈ, ਜਿਸ ਦਾ ਜਨਮ 20 ਦਸੰਬਰ 2016 ਨੂੰ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਅੱਜ ਸੈਫ ਦੀ ਪਹਿਲੀ ਬੇਟੀ ਸਾਰਾ ਅਲੀ ਖਾਨ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ਉਨ੍ਹਾਂ ਨੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਕਰੀਨਾ ਹੁਣ ਫਿਲਮ ਤਖ਼ਤ ਵਿੱਚ ਨਜ਼ਰ ਆਵੇਗੀ। ਕਰਨ ਜੌਹਰ ਦੀ ਇਸ ਫਿਲਮ ਵਿੱਚ ਰਣਵੀਰ ਸਿੰਘ, ਆਲਿਆ ਭੱਟ, ਵਿੱਕੀ ਕੌਸ਼ਲ, ਜਾਨ੍ਹਵੀ ਕਪੂਰ, ਅਨਿਲ ਕਪੂਰ ਅਤੇ ਭੂਮੀ ਪੇਡਨੇਕਰ ਸ਼ਾਮਲ ਹਨ। ਇਸ ਤੋਂ ਇਲਾਵਾ ਕਰੀਨਾ ਆਮਿਰ ਖਾਨ ਨਾਲ ਫਿਲਮ ਲਾਲ ਸਿੰਘ ਚੱਢਾ ਵਿੱਚ ਵੀ ਨਜ਼ਰ ਆਵੇਗੀ।