ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਫ਼ਿਲਮ ਨਿਰਮਾਤਾ ਕਰਨ ਜੌਹਰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਹਨ। ਲੋਕ ਕਰਨ ਜੌਹਰ ਨੂੰ ਬਾਲੀਵੁੱਡ ਇੰਡਸਟਰੀ 'ਚ ਨੇਪੋਟਿਜ਼ਮ ਨੂੰ ਵਧਾਵਾਂ ਦੇਣ ਤੇ ਸਟਾਰ ਕਿਡਸ ਨੂੰ ਸਮਰਥਨ ਦੇਣ 'ਤੇ ਟ੍ਰੋਲ ਕਰ ਰਹੇ ਹਨ।
ਇਸ ਦੌਰਾਨ ਹੀ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਇਸ ਪੂਰੇ ਵਿਵਾਦ ਦੇ ਚੱਲਦੇ ਕਰਨ ਜੌਹਰ ਨੇ ਦੁੱਖੀ ਹੋ ਕੇ ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ਼ ਦੀ ਸੰਸਥਾ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਆਪਣਾ ਅਸਤੀਫਾ ਬੋਰਡ ਦੇ ਹੋਰ ਅਧਿਕਾਰੀਆਂ ਨੂੰ ਮੇਲ ਕਰ ਦਿੱਤਾ ਹੈ। ਰਿਪੋਰਟ 'ਚ ਇਹ ਵੀ ਆ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਨੇ ਉਨ੍ਹਾਂ ਨੂੰ ਇਸ ਸਬੰਧ 'ਚ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦੇਈਏ ਕਿ ਪਿਛਲੇ ਦਿਨਾਂ ਦੀ ਟ੍ਰੋਲਿੰਗ ਤੋਂ ਤੰਗ ਆ ਕੇ, ਕਈ ਮੁੱਖ ਸੈਲੀਬ੍ਰਿਟੀਆਂ ਨੇ ਆਪਣੇ ਇੰਸਟਾਗ੍ਰਾਮ ਦੇ ਟਿੱਪਣੀ ਭਾਗ ਨੂੰ ਸੀਮਿਤ ਕਰ ਦਿੱਤਾ ਹੈ ਜਿਸ ਵਿੱਚ ਕਰਨ ਵੀ ਸ਼ਾਮਲ ਹਨ। ਕਰਨ ਨੇ ਇੰਸਟਾਗ੍ਰਾਮ 'ਤੇ ਆਖਰੀ ਪੋਸਟ 14 ਜੂਨ ਨੂੰ ਕੀਤੀ ਸੀ ਜਦੋਂ ਸੁਸ਼ਾਂਤ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ:ਫ਼ਿਲਮ 'ਦਿਲ ਬੇਚਾਰਾ' ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਮੁਕੇਸ਼ ਛਾਬੜਾ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ