ਮੁੰਬਈ: ਮਸ਼ਹੂਰ ਅਦਾਕਾਰ ਸਨੀ ਦਿਓਲ ਨੇ ਆਪਣੇ ਐਕਸ਼ਨ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਇੱਕ ਵੱਖਰਾ ਅੰਦਾਜ਼ ਹੀ ਲਿਆ ਦਿੱਤਾ ਹੈ। ਸੰਨੀ ਦੀ ਫ਼ਿਲਮ 'ਘਾਇਲ' ਦਾ ਮਸ਼ਹੂਰ ਡਾਈਲਾਗ ਲੋਕਾਂ ਦੀ ਜ਼ੁਬਾਨ 'ਤੇ ਹਾਲੇ ਵੀ ਹੈ," ਇਹ ਢਾਈ ਕਿਲੋ ਦਾ ਹੱਥ ਹੈ..."
ਇਸ ਡਾਇਲਾਗ ਕਰਕੇ ਸਨੀ ਦਿਓਲ ਕਾਫ਼ੀ ਸੁਰਖੀਆਂ ਵਿੱਚ ਰਹੇ ਹਨ। ਹਾਲ ਹੀ ਵਿੱਚ ਸਨੀ ਨੇ ਫ਼ਿਲਮੀ ਜਗਤ ਛੱਡ ਰਾਜਨੀਤੀ ਵਿੱਚ ਪੈਰ ਰੱਖ ਲਿਆ ਹੈ। ਸਨੀ ਨੇ ਗੁਰਦਸਪੂਰ ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਇੱਕ ਮਿਸਾਲ ਬਣਾ ਲਈ ਹੈ। ਦੱਸ ਦੇਈਏ ਕਿ ਸਨੀ ਦੇ ਮੁੰਡੇ(ਕਰਨ ਦਿਓਲ) ਦੀ ਫ਼ਿਲਮ ਜਲਦ ਰਿਲੀਜ਼ ਹੋਵੇਗੀ, ਜਿਸ ਦਾ ਪੋਸਟਰ ਸਨੀ ਨੇ ਖ਼ੁਦ ਟਵੀਟ ਕਰ ਦੱਸਿਆ ਹੈ, ਕਿ ਸਾਡੇ ਪਰਿਵਾਰ ਦੀ ਅਗਲੀ ਪੀੜੀ, ਕਰਨ ਦਿਓਲ, ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਲਈ ਮੈਂ ਬਹੁਤ ਉਤਸ਼ਾਹਿਤ ਹਾਂ"ਇਸ ਪੋਸਟਰ ਨੂੰ ਦੇਖਕੇ ਤੇ ਨਾਂਅ ਤੋਂ ਪਤਾ ਚਲਦਾ ਹੈ ਕਿ ਇਹ ਫ਼ਿਲਮ ਇੱਕ ਲਵ ਸਟੋਰੀ ਹੋਵੇਗੀ। ਜੋ ਇੱਕ ਦਿਲਚਸਪ ਤਰੀਕੇ ਨਾਲ ਦਰਸਾਈ ਗਈ ਹੋਵੇਗੀ। ਇਸ ਫ਼ਿਲਮ ਦਾ ਟੀਜ਼ਰ ਸੋਮਵਾਰ ਨੂੰ ਰਿਲੀਜ਼ ਹੋਵੇਗਾ। ਦਸ ਦੇਈਏ ਕਿ ਇਸ ਫਿਲਮ ਨੂੰ ਸਨੀ ਦਿਓਲ ਖੁਦ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 20 ਸੰਤਬਰ ਨੂੰ ਰਿਲੀਜ਼ ਹੋਵੇਗੀ ਜਿਸ ਨੂੰ ਲੈ ਕੇ ਸਨੀ ਤੋਂ ਇਲਾਵਾ ਕਈ ਬਾਲੀਵੁੱਡ ਕਲਾਕਾਰ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ।