ਚੰਡੀਗੜ੍ਹ: ਸੋਸ਼ਲ ਮੀਡੀਆ ਅੱਜਕੱਲ੍ਹ ਮਦਦ ਦਾ ਜ਼ਰੀਆ ਬਣ ਗਿਆ ਹੈ। ਵੀਡੀਓ ਦੇਖ ਕੇ ਹੀ ਕਈ ਲੋਕੀਂ ਮਦਦ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਖੰਨਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦਾ। ਉਸ ਦੀ ਵੀਡੀਓ ਦੇਖ ਕੇ ਪੰਜਾਬੀ ਗਾਇਕ ਕਰਨ ਔਜਲਾ ਨੇ ਲਵਪ੍ਰੀਤ ਸਿੰਘ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ ਅਤੇ ਸਾਰਿਆਂ ਤੋਂ ਅਪੀਲ ਕੀਤੀ ਹੈ ਕਿ ਉਹ ਲਵਪ੍ਰੀਤ ਦੀ ਮਦਦ ਕਰਨ।
ਕਰਨ ਔਜਲਾ ਨੇ ਲਵਪ੍ਰੀਤ ਸਿੰਘ ਦੀ ਸਬਜੀ ਵੇਚਦੇ ਦੀ ਵੀਡੀਓ ਦੇਖ ਕੇ ਆਪਣੇ ਇੰਸਟਾਗ੍ਰਾਮ ਉੱਤੇ ਸਟੋਰੀ ਪਾਈ ਤੇ ਲਵਪ੍ਰੀਤ ਸਿੰਘ ਦਾ ਨੰਬਰ ਅਤੇ ਘਰ ਦਾ ਪਤਾ ਪੁੱਛਿਆ। ਇਸ ਸਟੋਰੀ ਤੋਂ ਬਾਅਦ ਕਰਨ ਔਜਲਾ ਨੂੰ ਕਈਆਂ ਦੇ ਮੈਸੇਜ ਆਏ। ਔਜਲਾ ਨੇ ਕਿਹਾ ਕਿ ਉਨ੍ਹਾਂ ਤੋਂ ਜਿੰਨਾ ਹੋ ਸਕੇਗਾ ਉਹ ਇਸ ਬੱਚੇ ਦੀ ਮਦਦ ਕਰਨਗੇ। ਕਰਨ ਔਜਲਾ ਨੇ ਆਪਣੀ ਇਹ ਸਟੋਰੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਅਤੇ ਕਿਹਾ ਕਿ ਇਸ ਬੱਚੇ ਦੀ ਤਰ੍ਹਾਂ ਕਈ ਹੋਰ ਅਜਿਹੇ ਬੱਚੇ ਹੋਣਗੇ ਜਿਹੜਾ ਕਿ ਛੋਟੀ ਉਮਰ ਵਿੱਚ ਆਪਣੇ ਘਰ ਦਾ ਖਰਚਾ ਚਲਾ ਰਹੇ ਹਨ।
ਇਹ ਵੀ ਪੜ੍ਹੋ:Farmers Protest: ਕਿਸਾਨਾਂ ਉੱਤੇ ਲੱਗੇ ਦਿੱਲੀ ਪੁਲਿਸ ਦੇ 2 ASI ਨਾਲ ਕੁੱਟਮਾਰ ਦੇ ਇਲਜ਼ਾਮ
ਇਸ ਵੀਡੀਓ ਵਿੱਚ ਲਵਪ੍ਰੀਤ ਸਿੰਘ ਸਬਜ਼ੀਆਂ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਦਰਅਸਲ ਲਵਪ੍ਰੀਤ ਸਿੰਘ ਦੇ ਪਿਤਾ ਦਾ ਬੀਤੇ ਸਾਲ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ ਅਤੇ ਸਬਜ਼ੀਆਂ ਵੇਚ ਰਿਹਾ ਹੈ। ਲਵਪ੍ਰੀਤ ਦੀਆਂ ਦੋ ਭੈਣਾਂ ਅਤੇ ਇਕ ਛੋਟਾ ਭਰਾ ਹੈ। ਲਵਪ੍ਰੀਤ ਸਿੰਘ ਦੀ ਆਨਲਾਈਨਕ ਕਲਾਸ ਉਸ ਦੀ ਭੈਣ ਲਗਾਉਂਦੀ ਹੈ।