ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਬਾਲੀਵੁੱਡ ਡੈਬਿਊ ਅੱਜ ਦੇ ਦਿਨ ਠੀਕ 14 ਸਾਲ ਪਹਿਲਾਂ ਅਨੁਰਾਗ ਬਾਸੂ ਦੀ ਫ਼ਿਲਮ 'ਗੈਂਗਸਟਰ' ਨਾਲ ਕੀਤਾ ਸੀ। ਆਪਣੀ ਡੈਬਿਊ ਫ਼ਿਲਮ ਦੀ 14ਵੀਂ ਵਰ੍ਹੇਗੰਢ ਉੱਤੇ, ਕੰਗਨਾ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਫ਼ਿਲਮ ਲਈ ਬੈਸਟ ਐਵਾਰਡ ਜਿੱਤਿਆ, ਜਦਕਿ ਉਨ੍ਹਾਂ ਦੇ ਕੋਲ ਆਪਣਾ ਐਵਾਰਡ ਲੈਣ ਲਈ ਸਿੰਗਾਪੁਰ ਜਾਣ ਤੱਕ ਦੇ ਪੈਸੇ ਨਹੀਂ ਸੀ ਤੇ ਇੱਕ ਦੋਸਤ ਨੇ ਉਨ੍ਹਾਂ ਤਰਫ਼ੋ ਐਵਾਰਡ ਨੂੰ ਲਿਆ ਸੀ।
- " class="align-text-top noRightClick twitterSection" data="
">
ਅਦਾਕਾਰਾ ਨੇ ਕਿਹਾ,"ਮੈਨੂੰ ਪਤਾ ਨਹੀਂ ਸੀ ਕਿ ਮੈਂ ਨੋਮੀਨੇਟ ਸੀ। ਜਦ ਟੀਮ ਇਵੈਂਟ ਲਈ ਜਾ ਰਹੀ ਸੀ ਤਾਂ ਮੇਰੇ ਤੋਂ ਮੇਰੇ ਪਲੈਨ ਬਾਰੇ ਪੁੱਛਿਆ। ਮੈਨੂੰ ਕੁਝ ਪਤਾ ਨਹੀਂ ਸੀ ਕਿ ਸਿੰਗਾਪੁਰ ਕਿਵੇਂ ਜਾਣਾ ਹੈ, ਕਿੱਥੇ ਰਹਿਣਾ ਹੈ ਤੇ ਮੈਂ ਆਪਣੇ ਕਰੂ ਤੋਂ ਟਿਕਟ ਦੀ ਕੀਮਤ ਬਾਰੇ ਪੁੱਛਣ ਵਿੱਚ ਝਿਜਕ ਰਹੀ ਸੀ ਤਾਂ ਇਹ ਮੌਕਾ ਮੈਂ ਗੁਆ ਲਿਆ।"
ਅਦਾਕਾਰਾ ਨੇ ਅੱਗੇ ਕਿਹਾ, "ਜਦ ਮੈਂ ਐਵਾਰਡ ਜਿੱਤੀ, ਕੁਈਨ ਤੇ ਗੈਂਗਸਟਰ ਦੇ ਡੀਓਪੀ ਨੇ ਮੈਨੂੰ ਕਾਲ ਕੀਤੀ ਤੇ ਦੱਸਿਆ ਕਿ ਉਹ ਮੇਰੀ ਟਰਾਫੀ ਲੈ ਰਹੇ ਹਨ। ਮੈਂ ਕਾਫ਼ੀ ਉਤਸ਼ਾਹਤ ਸੀ ਤੇ ਇਹ ਮੇਰੀ ਸਭ ਤੋਂ ਪਿਆਰੀ ਯਾਦ ਹੈ।"
ਪਿਛਲੇ 14 ਸਾਲਾਂ ਵਿੱਚ, ਕੰਗਨਾ ਨੇ 3 ਨੈਸ਼ਨਲ ਐਵਾਰਡ ਜਿੱਤੇ ਹਨ---2009 ਵਿੱਚ ਆਈ ਫ਼ਿਲਮ 'ਫੈਸ਼ਨ' ਲਈ ਬਤੌਰ ਸਪੋਰਟਿੰਗ ਅਦਾਕਾਰਾ, ਕੁਈਨ (2015) ਤੇ ਤਨੂੰ ਵੈਡਸ ਮਨੂੰ ਰਿਟਰਨਸ (2016) ਦੇ ਲਈ ਬੈਸਟ ਅਦਾਕਾਰਾ ਦਾ ਖਿਤਾਬ ਆਪਣੇ ਨਾਂਅ ਕੀਤਾ।