ਮੁਬੰਈ: ਅਦਾਕਾਰਾ ਕੰਗਣਾ ਰਨੌਤ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਟੀਮ ਦਾ ਸਭ ਤੋਂ ਨਿਡਰ ਖਿਡਾਰੀ ਦੱਸਿਆ। ਕੰਗਣਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਪੰਗਾ' ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ "ਮੈਂ ਪੰਗਾ ਕਵੀਨ ਹਾਂ, ਤੇ ਭਾਰਤੀ ਟੀਮ ਦਾ 'ਪੰਗਾ ਕਿੰਗ ਵਿਰਾਟ ਕੋਹਲੀ' ਹਨ। ਉਹ ਨਿਡਰ ਹਨ, ਰਾਹ 'ਚ ਆਉਣ ਵਾਲੀ ਕਿਸੇ ਵੀ ਚੁਣੌਤੀ ਦੇ ਲਈ ਤਿਆਰ ਰਹਿੰਦੇ ਹਨ। ਇਸ ਵਾਰ ਅਸੀਂ ਦੋਨੋ ਇਕੋ ਹੀ ਦਿਨ 'ਪੰਗਾ' ਲਵਾਗੇਂ। ਮੈਂ ਸਿਨੇਮਾਘਰ 'ਚ ਲਵਾਂਗੀ ਤੇ ਉਹ ਨਿਉਜੀਲੈਂਡ ਦੇ ਵਿਰੁੱਧ ਉਨ੍ਹਾਂ ਦੀ ਜ਼ਮੀਨ 'ਤੇ ਜੰਗ ਲੜਣਗੇ। ਇਹ ਕਾਫੀ ਮਜ਼ੇਦਾਰ ਹੋਣੇ ਵਾਲਾ ਹੈ।''
ਅਸ਼ਵੀ ਅਈਅਰ ਤਿਵਾੜੀ ਵੱਲੋਂ ਨਿਰਦੇਸ਼ਕ 'ਪੰਗਾ' ਫਿਲਮ 'ਚ ਨੀਨਾ ਗੁਪਤਾ, ਰਿਚਾ ਚੱਡਾ ਅਤੇ ਜੱਸੀ ਗਿੱਲ ਵੀ ਹਨ। ਇਹ ਫਿਲਮ ਕੱਬਡੀ ਖਿਡਾਰੀ ਦੇ ਜੀਵਨ ਨਾਲ ਸੰਬਧਿਤ ਹੈ ਜੋ ਵਿਆਹੀ ਹੈ ਤੇ ਮਾਂ ਬਣਨ ਤੋਂ ਬਾਅਦ ਕੱਬਡੀ 'ਚ ਵਾਪਸੀ ਕਰਨਾ ਚਾਹੁੰਦੀ ਹੈ।
ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੰਗਣਾ ਨੇ ਇਹ ਗੱਲ ਸਟਾਰ ਸਪੋਰਟਸ ਦੇ ਨੈਰੋਲੈਕ ਕ੍ਰਿਕਟ ਲਾਈਵ 'ਤੇ ਕਹੀ।
ਕੰਗਣਾ ਦੀ ਫਿਲਮ 'ਪੰਗਾ' ਵਰੁਣ ਧਵਨ, ਸ਼ਰਧਾ ਕਪੂਰ ਤੇ ਨੂਰਾ ਫਤੇਹੀ ਦੀ ਸਟ੍ਰੀਟ ਡਾਂਸਰ 3 ਡੀ 'ਦੇ ਨਾਲ ਕਲੈਸ਼ ਕਰੇਗੀ। ਦੋਵੇਂ ਹੀ ਫਿਲਮਾਂ ਇਕੋ ਹੀ ਦਿਨ ਰਿਲੀਜ਼ ਹੋ ਰਹੀਆਂ ਹਨ।
ਜੇਕਰ ਕੰਗਣਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 'ਪੰਗਾ' ਤੋਂ ਇਲਾਵਾ 'ਥਲਾਇਵੀ' ਵੀ ਜਲਦ ਹੀ ਪਰਦੇ 'ਤੇ ਨਜ਼ਰ ਆਏਗੀ। ਇਸ ਫਿਲਮ 'ਚ ਕੰਗਣਾ ਤਮਿਲਨਾਡੂ ਦੀ ਸਾਬਕਾ ਮੁਖ ਮੰਤਰੀ ਜੈਲਲਿਤਾ ਦੀ ਭੂਮਿਕਾ ਅਦਾ ਕਰੇਗੀ। 'ਥਲਾਇਵੀ' ਜੈਲਲਿਤਾ ਦੀ ਬਾਓਪਿਕ ਹੈ। ਇਹ ਫਿਲਮ 26 ਜੂਨ 2020 ਨੂੰ ਰਿਲੀਜ਼ ਹੋਵੇਗੀ।