ਨਵੀਂ ਦਿੱਲੀ: ਰਣਵੀਰ ਸਿੰਘ ਨੇ ਮੰਗਲਵਾਰ ਨੂੰ ਇੰਡਸਟਰੀ ਵਿੱਚ 9 ਸਾਲ ਪੂਰੇ ਕਰ ਲਏ ਹਨ। ਫ਼ਿਲਮ ਲੈਡੀਜ਼ ਵੈਸੇਜ ਰਿਕੀ ਬੈਹਲ ਦੇ ਅਦਾਕਾਰ ਨੇ ਟਵੀਟਰ 'ਤੇ ਆਪਣੀ ਡੈਬਿਯੂ ਫ਼ਿਲਮ ਬੈਂਡ ਬਾਜਾ ਬਰਾਤ ਦੇ ਪਹਿਲੇ ਸੀਨ ਨੂੰ ਸਾਂਝਾ ਕੀਤਾ।
ਹੋਰ ਪੜ੍ਹੋ: 'ਸਭ ਫ਼ੜੇ ਜਾਣਗੇ' ਗੀਤ ਢੁੱਕ ਰਿਹਾ ਏ ਪਰਮੀਸ਼ ਦੇ ਹਾਲਾਤਾਂ 'ਤੇ
-
It was all a dream 💫
— Ranveer Singh (@RanveerOfficial) December 9, 2019 " class="align-text-top noRightClick twitterSection" data="
9 years to the day #ifyouknowyouknow pic.twitter.com/KkdTvtypex
">It was all a dream 💫
— Ranveer Singh (@RanveerOfficial) December 9, 2019
9 years to the day #ifyouknowyouknow pic.twitter.com/KkdTvtypexIt was all a dream 💫
— Ranveer Singh (@RanveerOfficial) December 9, 2019
9 years to the day #ifyouknowyouknow pic.twitter.com/KkdTvtypex
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਣਵੀਰ ਨੇ ਲਿਖਿਆ, "ਇਹ ਸਭ ਇੱਕ ਸੁਪਨਾ ਸੀ। 9 ਸਾਲ ਹੋ ਗਏ ਇਸ ਸੁਪਨੇ ਨੂੰ।"
ਯਸ਼ ਰਾਜ ਬੈਨਰ ਹੇਠ ਬਣੀ ਫ਼ਿਲਮ ਬੈਂਡ ਬਾਜਾ ਬਰਾਤ ਰਾਹੀਂ ਰਣਵੀਰ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਬਿੱਟੂ ਦਾ ਕਿਰਦਾਰ ਅਦਾ ਕੀਤਾ ਸੀ।
ਇਸ ਫ਼ਿਲਮ ਵਿੱਚ ਰਣਵੀਰ ਸਿੰਘ ਵੈਡਿੰਗ ਪਲੈਨਰ ਬਣਦੇ ਹਨ। ਉਨ੍ਹਾਂ ਨਾਲ ਫ਼ਿਲਮ ਵਿੱਚ ਅਨੁਸ਼ਕਾ ਸ਼ਰਮਾ ਨੇ ਵੀ ਮੁੱਖ ਕਿਰਦਾਰ ਨਿਭਾਇਆ ਸੀ। ਇੰਨ੍ਹਾਂ 9 ਸਾਲਾਂ ਵਿੱਚ ਰਣਵੀਰ ਸਿੰਘ ਨੇ ਕਈ ਮੁਕਾਮ ਹਾਸਿਲ ਕੀਤੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਫ਼ਲਤਾ ਉਨ੍ਹਾਂ ਨੂੰ ਗਲੀ ਬੋਆਏ ਨੇ ਦਿੱਤੀ ਹੈ।
2019 ਫ਼ਰਵਰੀ 'ਚ ਰੀਲੀਜ਼ ਹੋਈ ਫ਼ਿਲਮ ਗਲੀ ਬੋਆਏ 'ਚ ਨਾ ਸਿਰਫ਼ ਉਨ੍ਹਾਂ ਦੀ ਅਦਾਕਾਰੀ ਦੀ ਤਾਰਿਫ਼ ਹੋਈ ਬਲਕਿ ਇਹ ਫ਼ਿਲਮ ਭਾਰਤ ਦੀ ਆਸਕਰ 2019 ਵਿੱਚ ਆਫ਼ੀਸ਼ਲ ਐਂਟਰੀ ਦੇ ਤੌਰ 'ਤੇ ਵੀ ਚੁਣੀ ਗਈ। 34 ਸਾਲਾਂ ਅਦਾਕਾਰਾ ਦੀ ਅਗਲੀ ਫ਼ਿਲਮ '83' ਨੂੰ ਕਬੀਰ ਖ਼ਾਨ ਨੇ ਨਿਰਦੇਸ਼ਨ ਦਿੱਤਾ ਹੈ। ਇਹ ਫ਼ਿਲਮ 1983 ਕ੍ਰਿਕੇਟ ਵਰਡਲ ਕੱਪ 'ਤੇ ਆਧਾਰਿਤ ਹੈ। 2020 'ਚ ਉਹ ਫ਼ਿਲਮ ਤਖ਼ਤ ਵਿੱਚ ਵੀ ਨਜ਼ਰ ਆਉਣਗੇ।