ਮੁੰਬਈ: ਹਾਲ ਹੀ 'ਚ ਜੰਮੂ-ਕਸ਼ਮੀਰ ਵਿੱਚ ਕੁਝ ਅਜਿਹੀਆਂ ਤਬਦੀਲੀਆਂ ਆਈਆਂ ਹਨ ਜਿਸ ਬਾਰੇ ਕਿਸੇ ਨੇ ਨਹੀਂ ਸੋਚਿਆ ਸੀ। ਦਰਅਸਲ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਹੈ। ਭਾਜਪਾ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰ ਦਿੱਤੀ ਹੈ। ਪੂਰਾ ਦੇਸ਼ ਇਸ ਫ਼ੈਸਲੇ ਤੋਂ ਖੁਸ਼ ਹੈ। ਨਾ ਸਿਰਫ਼ ਆਮ ਆਦਮੀ, ਬਲਕਿ ਫ਼ਿਲਮੀ ਸਿਤਾਰੇ ਵੀ ਇਸ ਫੈਸਲੇ ਨੂੰ ਲੈ ਕੇ ਖੁਸ਼ ਹਨ।
ਇਸ ਦੇ ਨਾਲ ਹੀ ਕਸ਼ਮੀਰ ਦੇ ਕੁਝ ਲੋਕਾਂ ਨੂੰ ਇਸ ਫ਼ੈਸਲੇ ਤੋਂ ਸਮੱਸਿਆ ਹੈ ਤੇ ਉਹ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ। ਦੂਜੇ ਪਾਸੇ ਪਾਕਿਸਤਾਨ ਇਸ ਫ਼ੈਸਲੇ ਨੂੰ ਲੈ ਕੇ ਨਾਖ਼ੁਸ਼ ਹੈ, ਜਦੋਂ ਪਾਕਿਸਤਾਨ ਨੇ ਬਾਲੀਵੁੱਡ ਫ਼ਿਲਮਾਂ 'ਤੇ ਪਾਬੰਦੀ ਲਗਾਈ ਤਾਂ ਪਾਕਿਸਤਾਨ ਦਾ ਕਹਿਰ ਸਪੱਸ਼ਟ ਹੋ ਗਿਆ। ਘਬਰਾਹਟ ਇੰਨੀ ਹੈ ਕਿ ਪਾਕਿਸਤਾਨ ਨੇ ਹੁਣ ਇੱਕ ਅਜਿਹਾ ਕੰਮ ਹੋਰ ਕਰ ਦਿੱਤਾ ਹੈ।
ਖ਼ਬਰਾਂ ਮੁਤਾਬਕ ਪਾਕਿਸਤਾਨ 'ਚ ਹੁਣ ਕੋਈ ਵੀ ਭਾਰਤੀ ਇਸ਼ਤਿਹਾਰ ਨਹੀਂ ਦਿਖਾਇਆ ਜਾਵੇਗਾ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਇਹ ਫੈਸਲਾ ਲੈਂਦਿਆਂ ਕਿਹਾ ਹੈ ਕਿ ਉਹ ਹੁਣ ਭਾਰਤ ਵਿੱਚ ਬਣੇ ਕਿਸੇ ਵੀ ਇਸ਼ਤਿਹਾਰ ਨੂੰ ਪਾਕਿਸਤਾਨ 'ਚ ਨਹੀਂ ਦਿਖਾਉਣਗੇ। ਪੇਮਰਾ ਦੇ ਬਿਆਨ ਅਨੁਸਾਰ, ਪਾਕਿਸਤਾਨੀ ਟੀਵੀ ਸਕਰੀਨਾਂ 'ਤੇ ਭਾਰਤੀ ਪਾਤਰਾਂ ਦੀ ਮੌਜੂਦਗੀ ਪਾਕਿਸਤਾਨੀਆਂ ਦੇ ਦੁੱਖ ਨੂੰ ਵਧਾਉਂਦੀ ਹੈ ਜੋ ਕਸ਼ਮੀਰੀ ਭਰਾਵਾਂ 'ਤੇ ਭਾਰਤੀ ਅੱਤਿਆਚਾਰਾਂ ਤੋਂ ਪਰੇਸ਼ਾਨ ਹਨ।
ਪੇਮਰਾ ਆਰਡੀਨੈਂਸ 2002 ਦੀ ਧਾਰਾ 27 (ਏ) ਨੂੰ ਲਾਗੂ ਕਰਦੇ ਹੋਏ ਅਥਾਰਟੀ ਨੇ ਕਈ ਮਲਟੀਨੈਸ਼ਨਲ ਬ੍ਰਾਂਡਾਂ ਜਿਵੇਂ ਡਿਟੌਲ, ਸਨਸਿਲਕ, ਸਰਫ਼ ਐਕਸਲ ਸਮੇਤ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ, ਇਹ ਐਲਾਨ ਵੀ ਕੀਤਾ ਗਿਆ ਹੈ ਕਿ ਹੁਣ ਟੀ.ਵੀ 'ਤੇ ਅਜਿਹੇ ਕੋਈ ਇਸ਼ਤਿਹਾਰ ਨਹੀਂ ਦਿਖਾਏ ਜਾਣਗੇ। ਜੰਮੂ ਕਸ਼ਮੀਰ ਦੇ ਮੁੱਦੇ ਤੋਂ ਬਾਅਦ ਹੀ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਵੈਸੇ, ਬਹੁਤ ਸਾਰੇ ਪਾਕਿਸਤਾਨੀ ਕਲਾਕਾਰ, ਜਿਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਈ ਹੈ। ਇਸ ਸਮੇਂ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਲੱਗਣ ਤੋਂ ਬਾਅਦ ਪਾਕਿਸਤਾਨ ਦੀ ਬੇਚੈਨੀ ਸਾਫ਼ ਦਿਖਾਈ ਦੇ ਰਹੀ ਹੈ।